ਚਾਰਲੀ ਸਮਿੱਥ
ਕੁਝ ਸਾਲ ਪਹਿਲਾਂ LGBTQ+ ਕਲਾਕਾਰ ਜੈਗ ਨਾਗਰਾ ਦੇ ਮਨ ਵਿਚ ਕੁਝ ਕਲਿੱਕ ਹੋਇਆ ਤੇ ਉਹ ਅਚਾਨਕ ਹੀ ਆਪਣੇ ਪੰਜਾਬੀ ਪਿਛੋਕੜ ‘ਤੇ ਮਾਣ ਮਹਿਸੂਸ ਕਰਨ ਲੱਗੀ।
“ਮੇਰੀ ਕਲਾ ਅਤੇ ਆਪਣੇ ਆਪ ਦੀ ਤਲਾਸ਼, ਦੋਨੋਂ ਨਾਲੋ-ਨਾਲ ਚੱਲੀਆਂ,” ਨਾਗਰਾ ਨੇ ਪੈਨਕੂਵਰ ਨੂੰ ਜ਼ੂਮ ਰਾਹੀਂ ਦੱਸਿਆ। “ਜਿਵੇਂ ਮੁਰਗੀ ਤੇ ਆਂਡੇ ‘ਚੋਂ ਪਤਾ ਨਹੀਂ ਕਿਹੜਾ ਪਹਿਲਾਂ ਆਇਆ। ਇਹ ਇਕ ਤਰ੍ਹਾਂ ਨਾਲ ਇੱਕ-ਦੂਜੇ ਨੂੰ ਮੱਦਦ ਕਰਦੇ ਹਨ।”
ਤੇ ਇਸ ਤੋਂ ਬਾਅਦ ਜੈਗ ਜਿਹੜੀ, unceded territory of the Katzie People ਦੀ ਵਸਨੀਕ ਹੈ, ਦੀ ਰਚਨਾਤਮਿਕਤਾ ਵਿਚ ਵੱਡਾ ਵਾਧਾ ਹੋਇਆ। ਭਾਵੇਂ ਉਸ ਦੁਆਰਾ ਬਣਾਈ ਵੈਨਕੂਵਰ ਕਨੱਕਸ ਦੀ ਮਸ਼ਹੂਰ ਦਿਵਾਲੀ ਜਰਸੀ ਹੋਵੇ, ਹਾਲ ਹੀ ‘ਚ ਬਣਾਈ ਵਰਸਿਟੀ ਜੈਕਟ, ਜਿਸ ‘ਤੇ ਗੁਰਮੁਖੀ ਅੱਖਰਾਂ ‘ਚ ਲਿਖਿਆ ਹੋਇਆ ਹੈ, ਜਾਂ 2022 ਲੂਨਰ ਨਵੇਂ ਸਾਲ ਦੀ ਲਾਲਟੈਣ, ਬਿਨਾਂ ਸ਼ੱਕ ਜੈਗ ਦਾ ਕੰਮ ਪੰਜਾਬੀ ਸੱਭਿਆਚਾਰ ਦਾ ਜਸ਼ਨ ਮਨਾਉਂਦਾ ਹੈ।
“ਜਿਹੜੀਆਂ ਚੀਜ਼ਾਂ ਅਸੀਂ ਆਮ ਹੀ ਦੇਖਦੇ ਹਾਂ, ਉਨ੍ਹਾਂ ਨੂੰ ਅਧੁਨਿਕ ਸਾਊਥ ਏਸ਼ੀਅਨ ਮਰੋੜੀ ਦੇ ਕੇ ਮੈਂ ਕਲਾ ਕ੍ਰਿਤਾਂ ਬਣਾਉਣੀਆਂ ਪਸੰਦ ਕਰਦੀ ਹਾਂ।” ” ਹੁਣ ਮੈਂ ਆਪਣੀ ਥਾਂ ਬਣਾ ਰਹੀ ਹਾਂ ਤੇ ਮੈਨੂੰ ਇਸ ‘ਤੇ ਮਾਣ ਹੈ।”
ਅਪਣੀਆਂ ਕਲਾ ਕ੍ਰਿਤਾਂ ਵਿਚ ਅੱਖ਼ਰ, ਸ਼ਬਦ ਜਾਂ ਜਸ਼ਨਾਂ ਵਾਲੇ ਰੰਗ ਭਰ ਕੇ ਉਹ ਇਸ ਤਰ੍ਹਾਂ ਕਰਦੀ ਹੈ। ਇਸ ਦੀ ਇਕ ਉਦਾਹਰਣ ਉਸਦੀ ਬਹੁਤ ਸੀਮਤ ਗਿਣਤੀ ਵਾਲੀ ਨਵੀਂ ਕਲਾ ਕ੍ਰਿਤ ਹੈ। ਰੋਮਨ ਅੱਖ਼ਰਾਂ ਵਿਚ ਪੰਜਾਬੀ ਮੁਹਾਵਰੇ ਵਾਲੀਆਂ ਪੰਜ “ਕੈਂਡੀ ਦਿਲ” ਕਲਾ ਕ੍ਰਿਤਾਂ ਦੀ ਉਸ ਨੇ ਇਕ ਇਕ ਕਾਪੀ ਹੀ ਬਣਾਈ। ਇੱਕ ‘ਤੇ “ਪਿਆਰ ਇਜ਼ ਪਿਆਰ” ਲਿਖਿਆ ਹੈ ਤੇ ਇਕ ਹੋਰ ‘ਤੇ “ਚਾਹ ਬਣਾਵਾਂ?” ਲਿਖਿਆ ਹੈ। ਇਸ ਬਾਰੇ ਨਾਗਰਾ ਦੱਸਦੀ ਹੈ, “ਚਾਹ ਪੀਣੀ ਸਾਡੀ ਰੋਜ਼ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਹੈ।” “ਸਾਡੇ ਮਾਪੇ ਇਸੇ ਤਰ੍ਹਾਂ ਹੀ ਆਪਣਾ ਪਿਆਰ ਪ੍ਰਗਟਾਉਂਦੇ ਹਨ। ਜੇ ਮੇਰੀ ਮਾਂ ਮੇਰੇ ਲਈ ਫ਼ਲਾਂ ਦਾ ਕੌਲ ਜਾਂ ਕੱਟੇ ਹੋਏ ਫ਼ਲਾਂ ਦੀ ਪਲੇਟ ਨਹੀਂ ਲਿਆ ਰਹੀ, ਉਹ ਪੁੱਛੇਗੀ, ਚਾਹ ਬਣਾਵਾਂ?”
ਨਾਗਰਾ ਦੁਆਰਾ ਜੈਕਟ ਦੀ ਖਿੱਚ ਦਾ ਵਖਿਆਨ
ਉਹ ਖਾਸ ਤੌਰ ‘ਤੇ ਵਰਸਿਟੀ ਜੈਕਟ, ਜਿਹੜੀ ਹਾਲੇ ਜਨਤਕ ਤੌਰ ‘ਤੇ ਵਿਕਾਊ ਨਹੀਂ, ਬਾਰੇ ਉਤਸ਼ਾਹਤ ਹੈ। ਉਸ ਨੇ ਦੋ ਕੁ ਦਿਨਾਂ ਵਿਚ ਇਸਦਾ ਡੀਜ਼ਾਈਨ ਤਿਆਰ ਕਰ ਲਿਆ ਤੇ ਆਪਣੇ ਲਈ ਇਸ ਨੂੰ ਬਣਵਾਉਣ ਦਾ ਆਰਡਰ ਦੇ ਦਿੱਤਾ। ਇਸ ਉੱਪਰ ਵੱਡੇ ਅਕਾਰ ਦਾ ਗੁਰਮੁਖੀ ਅੱਖਰ ਜ ਬਣਿਆ ਹੋਇਆ ਹੈ।
“ਉਹ ਜੈਕਟ ਦੋ ਜਾਂ ਤਿੰਨ ਹਫ਼ਤਿਆਂ ‘ਚ ਪਹੁੰਚ ਜਾਵੇਗੀ,” ਨਾਗਰਾ ਦੱਸਦੀ ਹੈ। “ਮੇਚ ਆ ਜਾਵੇ, ਇਹੀ ਖਾਹਿਸ਼ ਹੈ। ਜੇ ਨਾ ਵੀ ਆਈ, ਜਿਸ ਤਰ੍ਹਾਂ ਦੀ ਵੀ ਹੋਈ, ਮੈਂ ਪਹਿਨ ਲਵਾਂਗੀ।”
ਨਾਗਰਾ ਜਦੋਂ ਛੋਟੀ ਸੀ, ਉਹ ਅਕਸਰ ਹੀ ਟੀ ਵੀ ਸ਼ੋਆਂ ਦੇ ਪਾਤਰਾਂ ਦੇ ਅੱਖਰਾਂ ਵਾਲੀਆਂ ਵਰਸਿਟੀ ਜੈਕਟਾਂ ਪਾਈਆਂ ਦੇਖਦੀ।
“ਹਮੇਸ਼ਾ ਇਹੀ -ਵਰਸਿਟੀ ਲੇਟਰਮੈਨ ਜੈਕਟ- ਜਿਸਦੀ ਮੈਨੂੰ ਚਾਹਤ ਹੁੰਦੀ ਸੀ,” ਉਹ ਆਖਦੀ ਹੈ।
ਨਾਗਰਾ ਨੇ ਹਾਲ ਹੀ ਵਿੱਚ ਬੁਰਾਰਡ ਸਟਰੀਟ ‘ਤੇ ਸਥਿਤ ਰੌਬਰਟ ਲੀ YMCA ਲਈ ਵਾਈਨਲ ਦਾ ਕੰਧ ਚਿੱਤਰ ਤਿਆਰ ਕੀਤਾ। ਇਹ ਇਸ ਸੈਂਟਰ ਦੀ ਵੰਨ-ਸਵੰਨਤਾ, ਸਰਗਰਮੀਆਂ ਨੂੰ ਦਰਸਾਉਂਦਾ ਹੈ ਅਤੇ ਵੱਖ-ਵੱਖ ਉਮਰ ਅਤੇ ਲਿੰਗ ਦੇ ਲੋਕਾਂ ਨੂੰ ਖਿੱਚਦਾ ਹੈ। ਇਹ ਨਾਗਰਾ ਦੀ ਚਹੇਤੀ ਮਨੋਰੰਜਕ ਸ਼ੈਲੀ ਵਿਚ ਬਣਿਆ ਹੈ।
ਉਹ ਆਪਣੀ LGBTQ+ ਪਛਾਣ ਨੂੰ ਹੋਰ ਤਰੀਕਿਆਂ ਨਾਲ ਵੀ ਪ੍ਰਗਟਾਉਂਦੀ ਹੈ ਜਿਵੇਂ ਆਪਣੀ ਵੈੱਬਸਾਈਟ ‘ਤੇ ਸਤਰੰਗੀ ਸ਼ੇਰਨੀ ਨਾਲ । ਨਾਗਰਾ ਨੇ ਇਹ ਕ੍ਰਿਤ ਸ਼ੇਰ ਵੈਨਕੂਵਰ ਨਾਂ ਦੀ ਸੰਸਥਾ ਲਈ ਬਣਾਈ, ਜਿਹੜੀ ਸਾਊਥ ਏਸ਼ੀਅਨ ਪਿਛੋਕੜ ਵਾਲੇ LGBTQ+ ਭਾਈਚਾਰੇ ਦੀ ਵਕਾਲਤ ਕਰਦੀ ਹੈ। ਸ਼ੇਰ ਦਾ ਸਬੰਧ ਪੰਜਾਬ ਦੀ ਸ਼ਾਨਦਾਰ ਦਲੇਰੀ ਕਰਕੇ ਇਸ ਨਾਲ ਜੁੜਿਆ ਹੋਇਆ ਹੈ। ਇਸੇ ਕਰਕੇ ਬਹੁਤੇ ਸਿੱਖ ਆਦਮੀਆਂ ਦੇ ਨਾਮ ਨਾਲ “ਸਿੰਘ” ਜੁੜਿਆ ਹੋਇਆ ਹੈ।
ਪੰਜਾਬੀ ‘ਪਰਾਈਡ’ ਨੂੰ ਉਭਰਨ ਵਿਚ ਸਮਾਂ ਲੱਗਾ
ਨਾਗਰਾ ਕਹਿੰਦੀ ਹੈ ਕਿ ਆਪਣੀ ਜ਼ਿੰਦਗੀ ਦਾ ਜ਼ਿਆਦਾ ਹਿੱਸਾ ਉਹ ਆਪਣੀ ਕਨੇਡੀਅਨ ਪਛਾਣ ਨਾਲ ਜੁੜੀ ਮਹਿਸੂਸ ਕਰਦੀ ਰਹੀ ਤੇ ਆਪਣੇ ਪੰਜਾਬੀ ਵਿਰਸੇ ਨੂੰ ਘਟਾ ਕੇ ਦੇਖਦੀ ਰਹੀ। ਉਸਦਾ ਇਹ ਵਤੀਰਾ ਸ਼ਾਇਦ ਉਨ੍ਹਾਂ ਲੋਕਾਂ ਨੂੰ ਹੈਰਾਨ ਕਰਨ ਵਾਲਾ ਲੱਗੇ, ਜਿਹੜੇ ਉਸਦੇ ਪੰਜਾਬੀ ਮਾਰਕੀਟ ਕੁਲੈਕਟਿਵ ਦੀ ਉਪ-ਚੇਅਰ ਦੇ ਤੌਰ ‘ਤੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਯਤਨਾਂ ਦੇ ਪ੍ਰਸੰਸਕ ਹਨ।
“ਮੈਂ ਮੇਪਲ ਰਿੱਜ਼ ਸ਼ਹਿਰ ਵਿਚ ਵੱਡੀ ਹੋਈ, ਜਿੱਥੇ ਮੁੱਖ ਤੌਰ ‘ਤੇ ਗੋਰੀ ਵਸੋਂ ਸੀ,” ਨਾਗਰਾ ਦੱਸਦੀ ਹੈ। “ਮੇਰੇ ਸਕੂਲ ਵਿੱਚ ਗੋਰੇ ਬੱਚਿਆਂ ਦੀ ਪ੍ਰਧਾਨਤਾ ਸੀ। ਮੈਨੂੰ ਲਗਦਾ ਹੈ ਕਿ ਮੇਰੇ ‘ਤੇ ਇਸਦਾ ਵੱਡਾ ਪ੍ਰਭਾਵ ਪਿਆ।”
ਨਾਗਰਾ ਕਹਿੰਦੀ ਹੈ ਕਿ ਵਿਦਿਆਰਥੀ ਵਜੋਂ ਅਤੇ ਉਸਦੀ ਬਾਲਗ ਉਮਰ ਦੇ ਬਹੁਤੇ ਹਿੱਸੇ ਦੌਰਾਨ ਉਹ ਆਪਣੇ ਪੂਰੇ ਨਾਮ-ਜਗਨਦੀਪ ਬਾਰੇ ਸ਼ਰਮ ਮਹਿਸੂਸ ਕਰਦੀ ਸੀ। ਉਹ ਦੱਸਦੀ ਹੈ ਕਿ ਲੋਕਾਂ ਨੂੰ ਆਪਣੇ ਨਾਮ ਦੀ ਵਿਆਖਿਆ ਦੇਣੀ ਜਾਂ ਉਨ੍ਹਾਂ ਦਾ ਉਚਾਰਨ ਠੀਕ ਕਰਨਾ ਅਜੀਬ ਲੱਗਦਾ ਸੀ। ਉਹ ਆਪਣੇ ਰੰਗ-ਰੂਪ ਅਤੇ ਆਪਣੇ ਭਾਈਚਾਰੇ ਦੀ ਸੱਭਿਅਚਾਰਕ ਸੂਖਮ ਭਿੰਨਤਾ ਬਾਰੇ ਵੀ ਸ਼ਰਮ ਮਹਿਸੂਸ ਕਰਦੀ ਸੀ।
“ਹੁਣ ਮੈਨੂੰ ਪੰਜਾਬੀ ਹੋਣ ‘ਤੇ ਮਾਣ ਹੈ,” ਨਾਗਰਾ ਕਹਿੰਦੀ ਹੈ। “ਮੈਨੂੰ ਆਪਣੇ ਸਾਊਥ ਏਸ਼ੀਅਨ ਹੋਣ ‘ਤੇ ਮਾਣ ਹੈ।”
ਉਸ ਨੂੰ ਖਾਸ ਤੌਰ ‘ਤੇ ਆਪਣੇ ਮਾਪਿਆਂ, ਅਵਤਾਰ ਤੇ ਰਾਜਵੰਤ ਉੱਪਰ ਮਾਣ ਹੈ, ਜਿਨ੍ਹਾਂ ਨੇ ਉਸ ਨਾਲ ਸ਼ੇਰ ਵੈਨਕੂਵਰ ਦੀ ਡਾਕੂਮੈਂਟਰੀ, ਐਮਰਜੈਂਸ: ਆਊਟ ਆਫ਼ ਦਾ ਸੈਡੋਜ਼ ਵਿਚ ਭਾਗ ਲਿਆ। ਉਹ ਹੁਣ ਹੋਰ ਪੰਜਾਬੀ ਪਰਵਾਰਾਂ ਨੂੰ ਪ੍ਰੇਰਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਆਪਣੇ LGBTQ+ ਬੱਚਿਆਂ ਨੂੰ ਅਪਨਾਉਣ ਅਤੇ ਉਨ੍ਹਾਂ ਨੂੰ ਪਿਆਰ ਦੇਣ।
ਨਾਗਰਾ ਅਤੇ ਉਸਦੀ ਮਾਂ ਨੇ ਹਾਲ ਹੀ ਵਿਚ ਪ੍ਰਸਿੱਧ ਬਰਾਡਕਾਸਟਰ ਤੇ ਰੇਡੀਓ ਸਟੇਸ਼ਨ ਮਾਲਕ ਸ਼ੁਸ਼ਮਾ ਦੱਤ ਨਾਲ ਇਸ ਵਿਸ਼ੇ ‘ਤੇ ਗੱਲਬਾਤ ਕਰਨ ਲਈ ਸਪਾਈਸ ਰੇਡੀਓ ਦੇ ਇਕ ਪ੍ਰੋਗਰਾਮ ਵਿਚ ਭਾਗ ਲਿਆ।
” ਅੰਗ੍ਰੇਜ਼ੀ ਤੇ ਪੰਜਾਬੀ ਵਿਚ ਬਹੁਤ ਭਾਵਪੂਰਤ ਗੱਲਬਾਤ ਹੋਈ,” ਨਾਗਰਾ ਦੱਸਦੀ ਹੈ। “ਮੈਨੂੰ ਲਗਦਾ ਹੈ ਕਿ ਸਾਨੂੰ ਇਸ ਨੂੰ ਆਮ ਬਣਾਉਣ ਦੀ ਲੋੜ ਹੈ।”
Click here to read the original article.