
ਫਰਾਸਟੀ ਲੇਨਜ਼ ਰਾਹੀਂ, ਹਰਪ੍ਰੀਤ ਸੇਖਾ ਅਪਟਨ ਸਿੰਕਲੇਅਰ ਦੇ ਨਾਵਲ ‘ਦ ਜੰਗਲ’ ਵਰਗੀ ਕੈਨੇਡੀਅਨ ਕਹਾਣੀ ਦੱਸਦਾ ਹੈ।
ਮਹਾਨ ਨਾਵਲਕਾਰ ਅਜਿਹੇ ਪਾਤਰਾਂ ਵਾਲੇ ਜੀਵੰਤ ਸੰਸਾਰਾਂ ਦੀ ਕਲਪਨਾ ਕਰਦੇ ਹਨ ਜਿਹੜੇ ਪਾਠਕਾਂ ਨੂੰ ਆਪਣੇ ਅਤੇ ਆਪਣੇ ਆਲੇ ਦੁਆਲੇ ਦੇ ਹਾਲਤਾਂ ਬਾਰੇ ਸੋਚਣ, ਮਹਿਸੂਸ ਕਰਨ ਅਤੇ ਸੁਚੇਤ ਹੋਣ ਲਈ ਮਜਬੂਰ ਕਰਦੇ ਹਨ। ਸਰੀ ਦਾ ਲੇਖਕ ਹਰਪ੍ਰੀਤ ਸੇਖਾ Harpreet Sekha ਆਪਣੇ ਨਵੇਂ ਨਾਵਲ, ਫਰਾਸਟੀ ਲੇਨਜ਼ Frosty Lanes ਨਾਲ ਇਸ ਮਿਆਰ ਨੂੰ ਯਕੀਨਨ ਪੂਰਾ ਕਰਦਾ ਹੈ।
