Pancouver-Logo

Become a Cultural Navigator

Become a Cultural Navigator

ਥੀਏਟਰ ਕਲਾਕਾਰ ਗਵਨ ਚੀਮਾ ਦਰਸ਼ਕਾਂ ਨੂੰ ਲੋਕਤੰਤਰ ਨਾਲ ਜੁੜਨ ਅਤੇ ਇਸਦੀ ਸੰਭਾਲ ਲਈ ਮੌਨਸੂਨ ਫੈਸਟੀਵਲ ਵਿੱਚ ਸੱਦਾ ਦਿੰਦੀ ਹੈ

Gavan Cheema in Punjabi
ਗਵਨ ਚੀਮਾ। ਫੋਟੋ ਕਾਜਲ ਸਿੰਗਲਾ।

ਚਾਰਲੀ ਸਮਿੱਥ

ਕਈ ਵਾਰ, ਇੰਟਰਵਿਊ ਦੇ ਅੰਤ ਦੇ ਨੇੜੇ ਸਭ ਤੋਂ ਵੱਧ ਵਿਚਾਰ ਉਤੇਜਿਕ ਟਿੱਪਣੀਆਂ ਉਭਰਦੀਆਂ ਹਨ। ਇਸ ਦੀ ਇੱਕ ਤਾਜ਼ਾ ਮਿਸਾਲ ਪੈਨਕੂਵਰ ਦੀ ਵੈਨਕੂਵਰ ਵਿੱਚ ਥੀਏਟਰ ਕੰਸਪੀਰੇਸੀ ਦੀ ਸਹਿ-ਕਲਾਕਾਰ ਤੇ ਨਿਰਦੇਸ਼ਕ ਗਵਨ ਚੀਮਾ ਨਾਲ ਫੋਨ ਕਾਲ ਦੌਰਾਨ ਸਾਹਮਣੇ ਆਈ।

ਉਹ ਆਉਣ ਵਾਲੇ ਦਿਨਾਂ ਵਿਚ ਹੋਣ ਵਾਲੀ  ਵਿਚਾਰ ਗੋਸ਼ਟੀ , Is Democracy Dead: An Interactive Theatrical Game ਇਜ਼ ਡੈਮੋਕਰੇਸੀ ਡੈੱਡ: ਐਨ ਇੰਟਰਐਕਟਿਵ ਥੀਏਟਰੀਕਲ ਗੇਮ, ‘ਤੇ ਚਰਚਾ ਕਰ ਰਹੀ ਸੀ। ਮੌਨਸੂਨ ਫੈਸਟੀਵਲ ਆਫ ਪਰਫਾਰਮਿੰਗ ਆਰਟਸ ਇਸ ਨੂੰ 26 ਅਗਸਤ ਨੂੰ ਈਸਟ ਵੈਨਕੂਵਰ ਵਿੱਚ ਪ੍ਰੋਗਰੈਸ ਲੈਬ ਵਿੱਚ ਪੇਸ਼ ਕਰੇਗਾ।

ਮੈਂ ਚੀਮਾ ਨੂੰ ਪੁੱਛਿਆ ਕਿ ਕੀ ਉਨ੍ਹਾਂ ਦਾ ਭਾਈਚਾਰਾ ਕੈਨੇਡਾ ਵਿੱਚ ਜਮਹੂਰੀਅਤ ਨੂੰ ਬਚਾਉਣ ਵਿੱਚ ਕੋਈ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ। ਖਾਸ ਤੌਰ ‘ਤੇ, ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਕੀ ਚੀਮਾ – ਜਿਸਦਾ ਇਤਿਹਾਸ ਅਤੇ ਯੂਬੀਸੀ ਤੋਂ ਥੀਏਟਰ ਵਿੱਚ ਡਬਲ ਮੇਜਰ ਹੈ – ਆਪਣੇ ਭਾਈਚਾਰੇ ਨੂੰ ਸੱਜੇ-ਪੱਖੀ ਤਾਨਾਸ਼ਾਹੀ ਦੇ ਵਿਰੁੱਧ ਇੱਕ ਰੱਖਿਅਕ ਵਜੋਂ ਕੰਮ ਕਰਦੇ ਦੇਖਦੀ ਹੈ।

ਚੀਮਾ ਨੇ ਜਵਾਬ ਦਿੱਤਾ, “ਮੈਂ ਇੱਕ ਡਾਇਸਪੋਰਿਕ ਸਿੱਖ ਔਰਤ ਹੋਣ ਦੇ ਰੂਪ ਵਿੱਚ ਇਸ ਬਾਰੇ ਗੱਲ ਕਰ ਸਕਦੀ ਹਾਂ। “ਸਿੱਖੀ ਦਾ ਵੱਡਾ ਹਿੱਸਾ ਸੇਵਾ ਦੀ ਧਾਰਨਾ ਹੈ।”

ਸਿੱਖੀ ਦੀ ਸ਼ੁਰੂਆਤ ਗੁਰੂ ਨਾਨਕ (1469-1539) ਦੀਆਂ ਸਿੱਖਿਆਵਾਂ ਨਾਲ ਹੋਈ। ਉਨ੍ਹਾਂ ਨੇ ਸਾਰੇ ਲੋਕਾਂ ਵਿੱਚ ਸਮਾਨਤਾ ਦਾ ਪ੍ਰਚਾਰ ਕੀਤਾ। ਇਸ ਤੋਂ ਇਲਾਵਾ, ਸਿੱਖੀ ਦਾ ਅਧਾਰ ਹੀ ਸੇਵਾ (ਨਿ:ਸਵਾਰਥ ਸੇਵਾ) ਵਿਚ ਲੱਗੇ ਹੋਣਾ ਹੈ।

ਚੀਮਾ ਨੇ ਕਿਹਾ, “ਜਦੋਂ  ਮੈਂ ਸਮਾਜ  ਨਾਲ ਸਬੰਧਤ ਕਿਸੇ ਵੀ ਚੀਜ਼ ਵਿੱਚ ਸ਼ਾਮਲ ਹੋਣ ਬਾਰੇ ਸੋਚਦੀ ਹਾਂ, ਤਾਂ ਇਹ ਭਾਵਨਾ ਸੇਵਾ ਵਿੱਚੋਂ ਹੀ ਉਤਪਨ ਹੁੰਦੀ ਹੈ,” ਚੀਮਾ ਨੇ ਕਿਹਾ। “ਮੈਨੂੰ ਲੱਗਦਾ ਹੈ ਕਿ ਲੋਕਤੰਤਰ ਅਤੇ ਸੇਵਾ ਇਕੱਠੇ ਚੱਲਦੇ ਹਨ। ਜ਼ਰੂਰੀ ਤੌਰ ‘ਤੇ ਤੁਹਾਡੇ ਕੋਲ ਪ੍ਰਭਾਵਸ਼ਾਲੀ ਲੋਕਤੰਤਰ ਨਹੀਂ ਹੋ ਸਕਦਾ ਜੇਕਰ ਹਰ ਕੋਈ ਆਪਣਾ ਯੋਗਦਾਨ ਨਾ ਪਾ ਰਿਹਾ ਹੋਵੇ, ਜੇ ਹਰ ਕਿਸੇ ਨੂੰ ਜਾਣਕਾਰੀ ਨਹੀਂ ਦਿੱਤੀ ਜਾਂਦੀ, ਅਤੇ ਜੇ ਜਨਤਕ ਵਾਰਤਾਲਾਪ ਵਿੱਚ ਤੁਹਾਡੀ  ਕਿਸੇ ਕਿਸਮ ਦੀ ਭਾਗਦਾਰੀ ਨਹੀਂ ਹੁੰਦੀ।

ਚੀਮਾ ਨੇ ਸਰੋਤਿਆਂ ਨੂੰ ਸੰਭਾਲ ਅਤੇ ਜੁੜਨ ਲਈ ਸੱਦਾ ਦਿੱਤਾ

ਚੀਮਾ ਮਹਿਸੂਸ ਕਰਦੀ ਹੈ ਕਿ ਲੋਅਰ ਮੇਨਲੈਂਡ ਵਿੱਚ ਪੰਜਾਬੀ ਸਿੱਖ ਲੋਕਤੰਤਰੀ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਉਸਨੇ ਅੱਗੇ ਕਿਹਾ, “ਜਨਤਕ ਵਾਰਤਾਲਾਪ ਵਿੱਚ ਸ਼ਾਮਲ ਹੋਣ ਦੇ ਯੋਗ ਹੋਣਾ ਅਤੇ ਸਾਰਥਕ ਮਹਿਸੂਸ ਕਰਨ ਵਾਲੇ ਤਰੀਕਿਆਂ ਨਾਲ ਕਮਿਊਨਿਟੀ ਦੀ ਸੇਵਾ ਕਰਨ ਲਈ ਆਪਣਾ ਹਿੱਸਾ ਪਾਉਣਾ ਸਾਡੇ ਵਿਸ਼ਵਾਸ ਦਾ ਇੱਕ ਹਿੱਸਾ ਹੈ।”

ਇਸ ਭਾਵਨਾ ਨਾਲ,  Is Democracy Dead-ਕੀ ਲੋਕਤੰਤਰ ਮਰ ਗਿਆ ਹੈ? ਦਰਸ਼ਕਾਂ ਨੂੰ ਦਸਤਾਵੇਜ਼ੀ-ਸ਼ੈਲੀ ਦੀ ਇਸ ਵਰਕਸ਼ਾਪ ਵਿੱਚ ਸੰਭਾਲ ਅਤੇ ਜੁੜਨ ਲਈ ਸੱਦਾ ਦਿੰਦੀ ਹੈ। ਇਸ ਤੋਂ ਇਲਾਵਾ, ਇਹ ਉਹਨਾਂ ਨੂੰ ਮੌਜੂਦਾ ਘਟਨਾਵਾਂ ਦੀ ਜਾਂਚ ਕਰਨ ਅਤੇ ਸੋਸ਼ਲ ਮੀਡੀਆ ‘ਤੇ ਵਰਤੇ ਜਾਂਦੇ ਹੇਰਾਫੇਰੀ ਦੇ ਹਰਬਿਆਂ ਬਾਰੇ ਸਵਾਲ ਕਰਨ ਦੇ ਯੋਗ ਬਣਾਉਂਦੀ ਹੈ।

ਚੀਮਾ ਨੇ ਕਿਹਾ ਕਿ ਥੀਏਟਰ ਕੰਸਪੀਰੇਸੀ ਨੇ ਇਸ ਵਰਕਸ਼ਾਪ ਨੂੰ ਆਪਣੇ ਪਰਸਪਰ ਵਿਚਾਰ-ਗੋਸ਼ਟ ਵਾਲੇ  ਸ਼ੋਅ ਫਾਰੇਨ ਰੈਡੀਕਲ ਤੋਂ ਤਿਆਰ ਕੀਤਾ, ਜਿਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਦੌਰਾ ਕੀਤਾ ਸੀ।

“ਕੀ ਲੋਕਤੰਤਰ ਮਰ ਗਿਆ ਹੈ? ਦੁਆਰਾ ਮੈਂ ਜੋ ਕੁਝ ਕੀਤਾ ਹੈ  ਉਹ ਖੇਡਾਂ ਅਤੇ  ਉਹ ਚੀਜ਼ਾਂ ਜੋ ਫਾਰੇਨ ਰੈਡੀਕਲ ਲਈ ਅਸਲ ਵਿੱਚ ਵਧੀਆ ਕੰਮ ਕਰਦੀਆਂ ਹਨ, ਨੂੰ ਬਾਹਰ ਕੱਢਣਾ  ਅਤੇ ਇਸ ਵਿੱਚ ਨਵੀਂ ਸਮੱਗਰੀ ਪਾਉਣਾ ਹੈ, ” ਉਸਨੇ ਸਮਝਾਇਆ।

ਚੀਮਾ ਨੇ ਦੱਸਿਆ ਕਿ ਕੀ ਲੋਕਤੰਤਰ ਮਰ ਗਿਆ ਹੈ? ਦੇ ਪਹਿਲੇ ਪ੍ਰਦਰਸ਼ਨ 2020-21 ਵਿੱਚ ਭਾਰਤ ਵਿੱਚ ਸਾਲ ਭਰ ਚੱਲੇ ਵੱਡੇ ਕਿਸਾਨ ਅੰਦੋਲਨ ਤੋਂ ਪ੍ਰੇਰਿਤ ਸਨ। ਹੁਣ ਵਾਲਾ ਇਹ ਸੰਸਕਰਨ  ਲੋਕਾਂ ਨੂੰ ਇੱਕ ਸੁਰੱਖਿਅਤ ਥਾਂ ਵਿੱਚ “ਉਨ੍ਹਾਂ ਦੀਆਂ ਸਾਰੀਆਂ ਗੁੰਝਲਦਾਰ ਭਾਵਨਾਵਾਂ ਨੂੰ ਖੋਲ੍ਹਣ” ਦਾ ਮੌਕਾ ਦਿੰਦਾ ਹੈ।

“ਅਸੀਂ ਇਹ ਸਰੀ ਸਿਵਿਕ ਥੀਏਟਰ ਵਿੱਚ ਕੀਤਾ…ਅਤੇ ਹਾਜ਼ਰੀ ਸ਼ਾਨਦਾਰ ਸੀ,” ਉਸਨੇ ਯਾਦ ਕੀਤਾ।

ਚੀਮਾ ਜਿਹੜੀ ਇੱਕ ਸਾਬਕਾ ਅਧਿਆਪਕ ਹੈ, ਨੇ ਇੱਕ ਵਿਦਿਆਰਥੀ ਸੰਸਕਰਣ ਵੀ ਤਿਆਰ ਕੀਤਾ ਹੈ, ਜੋ ਸਰੀ ਦੇ ਸਕੂਲਾਂ ਵਿੱਚ ਪੇਸ਼ ਕੀਤਾ ਗਿਆ ਹੈ।

ਇਸ ਦੌਰਾਨ ਥੀਏਟਰ ਕੰਸਪੀਰੇਸੀ ਦੇ ਸਹਿ-ਸੰਸਥਾਪਕ ਟਿਮ ਕਾਰਲਸਨ ਚੀਮਾ ਦੇ ਨਾਲ ਮੌਨਸੂਨ ਫੈਸਟੀਵਲ ਵਰਕਸ਼ਾਪ ਦਾ ਸਹਿਯੋਗ ਕਰਨਗੇ। ਉਸਨੇ ਕਿਹਾ ਕਿ ਕਾਰਲਸਨ ਦਾ ਪੱਤਰਕਾਰੀ ਅਨੁਭਵ ਕੰਪਨੀ ਨੂੰ ਦਸਤਾਵੇਜ਼ੀ ਨਜ਼ਰੀਏ ਦੁਆਰਾ ਵਿਸ਼ਿਆਂ ਦੀ ਜਾਂਚ ਕਰਨ ਲਈ ਅਗਵਾਈ ਕਰਦਾ ਹੈ। ਇਹ, ਬਦਲੇ ਵਿੱਚ, ਉਸਦੇ ਥੀਏਟਰ ਅਭਿਆਸ ਵਿੱਚ ਸਹਿਯੋਗੀ ਹੁੰਦਾ ਹੈ।

ਭੰਗੜੇ ਤੋਂ ਕਲਚ ਤੱਕ

ਚੀਮਾ ਨੇ ਕਿਹਾ, “ਮੈਂ ਹਮੇਸ਼ਾ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਚੀਜ਼ਾਂ ਬਾਰੇ ਸੋਚਣ ਲਾਉਣ ਵਿੱਚ ਦਿਲਚਸਪੀ ਰੱਖਦੀ ਹਾਂ। “ਮੈਨੂੰ ਲਗਦਾ ਹੈ ਕਿ ਥੀਏਟਰ ਅਤੇ ਕਲਾ ਵਿੱਚ ਲੋਕਾਂ ਨੂੰ ਜੋੜਨ ਲਈ ਸਥਾਨ ਦੇਣ ਦੀ ਬਹੁਤ ਸ਼ਕਤੀ ਅਤੇ ਸਮਰੱਥਾ ਹੈ – ਲੋਕਾਂ ਨੂੰ ਇੱਕ ਦੂਜੇ ਨਾਲ ਹਮਦਰਦੀ ਕਰਨ ਲਈ ਸਥਾਨ ਦੇਣ ਲਈ – ਖਾਸ ਤੌਰ ‘ਤੇ ਉਸ ਸਮੇਂ ਜਦੋਂ ਸਭ ਕੁਝ ਅਸਲ ਵਿੱਚ ਉਲਝਣ ਵਾਲਾ ਹੁੰਦਾ ਹੈ ਅਤੇ ਲੋਕ ਅਸਲ ਵਿੱਚ ਵੰਡੇ ਹੁੰਦੇ ਹਨ।”

ਸਾਊਥ ਏਸ਼ੀਅਨ ਆਰਟਸ ਸੋਸਾਇਟੀ ਦੁਆਰਾ ਤਿਆਰ ਕੀਤੇ ਜਾਣ ਵਾਲੇ ਮੌਨਸੂਨ ਫੈਸਟੀਵਲ ਲਈ ਚੀਮਾ ਕੋਈ ਨਵਾਂ ਨਾਂ ਨਹੀਂ ਹੈ। ਕਈ ਸਾਲਾਂ ਤੋਂ, ਉਹ ਕਾਰਜਕਾਰੀ ਨਿਰਦੇਸ਼ਕ, ਗੁਰਪ੍ਰੀਤ ਸਿਆਨ ਨੂੰ ਜਾਣਦੀ ਹੈ, ਜਿਸ ਨੇ ਪੰਜਾਬੀ ਵਿੱਚ ਕੈਨੇਡਾ ਵਿੱਚ ਹਾਕੀ ਨਾਈਟ ‘ਤੇ ਪ੍ਰਸਾਰਕ ਬਣਨ ਤੋਂ ਪਹਿਲਾਂ ਭੰਗੜਾ ਨਚਾਰ ਅਤੇ ਢੋਲ ਵਾਦਕ ਵਜੋਂ ਆਪਣੀ ਕਲਾ ਦੀ ਪਛਾਣ ਬਣਾਈ।

ਚੀਮਾ ਨੇ ਖੁਲਾਸਾ ਕੀਤਾ, “ਜਦੋਂ ਮੈਂ ਹਾਈ ਸਕੂਲ ਵਿੱਚ ਸੀ ,ਮੈਂ ਇੱਕ ਭੰਗੜਾ ਨਚਾਰ ਵਜੋਂ ਸ਼ੁਰੂਆਤ ਕੀਤੀ ਸੀ । “ਇਹ ਅਸਲ ਵਿੱਚ ਪਹਿਲੀ ਵਾਰ ਸੀ ਜਦੋਂ ਮੈਂ ਦੱਖਣੀ ਏਸ਼ੀਅਨ ਆਰਟਸ ਬਾਰੇ ਸੁਣਿਆ ਸੀ।”

ਸਿਆਨ ਅਤੇ ਸੁਸਾਇਟੀ ਨੇ ਚੀਮਾ ਦੇ ਇਤਿਹਾਸਕ ਨਾਟਕ ਹਿੰਮਤ ਦੇ ਨਿਰਮਾਣ ਵਿੱਚ ਥੀਏਟਰ ਕੰਸਪੀਰੇਸੀ ਨਾਲ ਸਾਂਝੇਦਾਰੀ ਕੀਤੀ। ਇਸਦਾ ਪ੍ਰੀਮੀਅਰ ਪਿਛਲੇ ਸਾਲ ਕਲਚ ਵਿੱਚ ਹੋਇਆ ਸੀ।

ਉਸਨੇ ਇੱਕ ਸਿੱਖ ਪਰਵਾਸੀ ਪਿਤਾ ਦੀ ਆਪਣੀ ਧੀ ਨਾਲ ਮੁੜ ਜੁੜਨ ਬਾਰੇ ਸਕ੍ਰਿਪਟ ਲਿਖੀ। ਇਸ ਤੋਂ ਇਲਾਵਾ, ਉਸਨੇ ਮੁੱਖ ਭੂਮਿਕਾਵਾਂ ਵਿੱਚੋਂ ਇੱਕ ਵਿੱਚ ਕੰਮ ਕੀਤਾ। ਇਸ ਕੰਮ ਨੇ ਚੀਮਾ ਨੂੰ ਪਿਛਲੇ ਸਾਲ ਦੇ ਜੈਸੀ ਅਵਾਰਡਾਂ ਵਿੱਚ ਸਭ ਤੋਂ ਵੱਧ ਉੱਭਰਦੇ ਕਲਾਕਾਰ ਲਈ ਸੈਮ ਪੇਨ ਅਵਾਰਡ ਦਿੱਤਾ।

ਚੀਮਾ ਨੇ ਕਿਹਾ, “ਮੌਨਸੂਨ ਨੇ ਕੋਵਿਡ ਦੌਰਾਨ ਇੱਕ ਟਰੱਕ ਯਾਰਡ ਵਿੱਚ ਸਟੇਜ ਰੀਡਿੰਗ ਕੀਤੀ — ਅਤੇ ਅਸੀਂ ਉਸ ਸਮੇਂ ਇੱਕ ਡਰਾਈਵ-ਇਨ ਸਟਾਈਲ ਸ਼ੋਅ ਕੀਤਾ ਸੀ,” ਚੀਮਾ ਨੇ ਕਿਹਾ। “ਗੁਰਪ (ਗੁਰਪ੍ਰੀਤ ਸਿਆਨ) ਹਮੇਸ਼ਾ ਆਲੇ-ਦੁਆਲੇ ਰਿਹਾ ਹੈ ਅਤੇ ਸਰੀ ਅਤੇ ਲੋਅਰ ਮੇਨਲੈਂਡ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਹਮੇਸ਼ਾ ਇੱਕ ਵੱਡੀ ਸ਼ਖਸੀਅਤ ਰਿਹਾ ਹੈ। ਉਸਨੇ ਨਾ ਸਿਰਫ ਨਚਾਰਾਂ ਦਾ ਬਲਕਿ ਕਲਾਕਾਰਾਂ ਅਤੇ ਥੀਏਟਰ ਨਿਰਮਾਤਾਵਾਂ ਅਤੇ ਸਿਰਜਣਹਾਰਾਂ ਦਾ ਸਾਥ ਦਿੱਤਾ ਹੈ। ”

Click here to read the original article.

The Monsoon Festival of Performing Arts presents a Theatre Conspiracy workshop, Is Democracy Dead: An Interactive Theatrical Game. It takes place at 7 p.m. on August 26 at Progress Lab (1422 William Street). For tickets, visit the website. The Monsoon Festival runs from August 17 to 31 at various locations. Follow Pancouver on Twitter @PancouverMedia

ਹੁਣ ਕਾਰਵਾਈ ਕਰੋ

 ਪੈਨਕੂਵਰ ਰਚਨਾਤਮਕਤਾ ਨੂੰ ਵਧਾਉਣ ਵਿਚ ਯੋਗਦਾਨ ਪਾਉਂਦਾ ਹੈ ਅਤੇ ਇੱਕ ਰਲੇ-ਮਿਲੇ ਸਮਾਜ ਨੂੰ ਉਤਸ਼ਾਹਿਤ ਕਰਦਾ ਹੈ। ਵਭਿੰਨ ਕਲਾਕਾਰਾਂ ‘ਤੇ ਸਪੌਟਲਾਈਟ ਚਮਕਾਉਣ ਦੇ ਸਾਡੇ ਮਿਸ਼ਨ ਦਾ ਸਮਰਥਨ ਕਰਨ ਲਈ ਤੁਸੀਂ ਯੋਗਦਾਨ ਪਾ ਸਕਦੇ ਹੋ। ਕੈਨੇਡਾ ਵਿਚਲੇ ਦਾਨੀ ਟੈਕਸ ਰਸੀਦ ਲਈ ਯੋਗ ਹੁੰਦੇ ਹਨ।

Share this article

Subscribe

Tags

ਚੋਣਵੇਂ ਪੰਜਾਬੀ ਅਨੁਵਾਦਿਤ ਲੇਖ

Jessie Sohpaul

LunarFest 2023 : ਜੈਸੀ ਸੋਹਪਾਲ ਆਪਣੀਆਂ ਕਲਾ ਕ੍ਰਿਤਾਂ ਵਿਚ ਇਤਿਹਾਸ, ਜਗਿਆਸਾ ਅਤੇ ਬਰਾਬਰਤਾ ਬਾਰੇ ਤੀਬਰਤਾ ਨਾਲ ਜਾਨ ਪਾਉਂਦਾ ਹੈ।

ਸੋਹਪਾਲ ਨੇ ਕੋਹਿਨੂਰ ਨਾਂ ਦਾ ਇੱਕ ਵਿਸ਼ਾਲ ਕੰਧ-ਚਿੱਤਰ ਬਣਾਇਆ, ਤੁਸੀਂ ਕਿੱਥੇ ਹੋ? ਇਹ ਦਰਸਾਉਣ ਲਈ ਕਿ ਭਾਰਤੀ ਇਤਿਹਾਸ ਦੇ ਸਭ ਤੋਂ ਮਸ਼ਹੂਰ ਹੀਰੇ ਨਾਲ ਕੀ ਹੋਇਆ।

Read More »
Kareena Kapoor Khan by Panjaj Sharma

ਬੀ.ਸੀ. ਲੇਖਕ ਗੁਰਪ੍ਰੀਤ ਸਿੰਘ ਨੇ ਖੁਲਾਸਾ ਕੀਤਾ ਕਿ ਕਿਵੇਂ ਹਿੰਦੂਤਵੀ ਕੱਟੜਤਾ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖਾਨ ਨੂੰ ਨਿਸ਼ਾਨਾ ਬਣਾਉਂਦੀ ਹੈ

ਮੈਟਰੋ ਵੈਨਕੂਵਰ ਦੇ ਲੇਖਕ ਗੁਰਪ੍ਰੀਤ ਸਿੰਘ ਅਨੁਸਾਰ, ਮਸ਼ਹੂਰ ਬਾਲੀਵੁੱਡ ਹੀਰੋਇਨ ਕਰੀਨਾ ਕਪੂਰ ਖਾਨ ਸਿਰਫ਼ ਪਰਦੇ ਉਪਰ ਹੀ ਐਕਟੇਵਿਸਟ ਨਹੀਂ ਹੈ।ਜਿਸ ਨੇ ਵੀ ਉਸਦੀ ਕਿਤਾਬ, ਨਾਜ਼ਨੀਨ ਤੋਂ ਨੈਨਾ: ਬਾਲੀਵੁੱਡ ਵਿੱਚ ਕਰੀਨਾ ਕਪੂਰ ਖਾਨ ਦੇ 20 ਸਾਲ ਅਤੇ ਭਾਰਤ ਤੇ ਬਾਕੀ ਦੁਨੀਆਂ ਲਈ ਇਸਦਾ ਕੀ ਅਰਥ ਹੈ(ਚੇਤਨਾ ਪ੍ਰਕਾਸ਼ਨ) ਪੜ੍ਹੀ ਹੈ, ਉਸ ਲਈ ਉਪਰੋਕਤ ਕਥਨ ਸਪੱਸ਼ਟ ਹੈ।

Read More »
Gavan Cheema in Punjabi

ਥੀਏਟਰ ਕਲਾਕਾਰ ਗਵਨ ਚੀਮਾ ਦਰਸ਼ਕਾਂ ਨੂੰ ਲੋਕਤੰਤਰ ਨਾਲ ਜੁੜਨ ਅਤੇ ਇਸਦੀ ਸੰਭਾਲ ਲਈ ਮੌਨਸੂਨ ਫੈਸਟੀਵਲ ਵਿੱਚ ਸੱਦਾ ਦਿੰਦੀ ਹੈ

ਚੀਮਾ ਮਹਿਸੂਸ ਕਰਦੀ ਹੈ ਕਿ ਲੋਅਰ ਮੇਨਲੈਂਡ ਵਿੱਚ ਪੰਜਾਬੀ ਸਿੱਖ ਲੋਕਤੰਤਰੀ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

Read More »

The Society of We Are Canadians Too created Pancouver to foster greater appreciation for underrepresented artistic communities. A rising tide of understanding lifts all of us.

We would like to acknowledge that we are gathered on the traditional and unceded territories of the Coast Salish peoples of the xʷməθkwəy̓əm (Musqueam Indian Band), Skwxwú7mesh (Squamish Nation), and Səl̓ílwətaɬ (Tsleil-Waututh Nation). With this acknowledgement, we thank the Indigenous peoples who still live on and care for this land.

The Society of We Are Canadians Too created Pancouver to foster greater appreciation for underrepresented artistic communities. A rising tide of understanding lifts all of us.

© 2023 The Society of We Are Canadians Too Privacy Policy | Terms and Conditions

We would like to acknowledge that we are gathered on the traditional and unceded territories of the Coast Salish peoples of the xʷməθkwəy̓əm (Musqueam), Skwxwú7mesh (Squamish), and Səl̓ílwətaɬ (Tsleil-Waututh) Nations. With this acknowledgement, we thank the Indigenous peoples who still live on and care for this land.