Pancouver-Logo

Become a Cultural Navigator

Become a Cultural Navigator

ਦੀਪਤੀ ਬਬੂਟਾ ਦੇ ਕਹਾਣੀ ਸੰਗ੍ਰਹਿ, ਭੁੱਖ ਇਓਂ ਸਾਹ ਲੈਂਦੀ ਹੈ, ਨੇ ਪੰਜਾਬੀ ਸਾਹਿਤ ਦਾ ਢਾਹਾਂ ਪੁਰਸਕਾਰ ਜਿੱਤਿਆ

Deepti Babuta
Deepti Babuta was at a loss for words upon learning that she was this year's winner of the Dhahan Prize.

ਚਾਰਲੀ ਸਮਿੱਥ

ਪਹਿਲੀ ਵਾਰ ਕਿਸੇ ਔਰਤ ਨੇ ਪੰਜਾਬੀ ਸਾਹਿਤ ਲਈ 25,000 ਡਾਲਰ ਦਾ ਢਾਹਾਂ ਇਨਾਮ ਜਿੱਤਿਆ ਹੈ। ਦੀਪਤੀ ਬਬੂਟਾ ਨੂੰ ਵੀਰਵਾਰ (16 ਨਵੰਬਰ) ਨੂੰ ਉਸ ਦੇ ਕਹਾਣੀ ਸੰਗ੍ਰਹਿ, ਭੁੱਖ ਇਓਂ ਸਾਹ ਲੈਂਦੀ ਹੈ, ਲਈ ਪੁਰਸਕਾਰ ਮਿਲਿਆ।

ਸਰੀ ਦੇ ਨਾਰਥਵਿਊ ਗੋਲਫ ਐਂਡ ਕੰਟਰੀ ਕਲੱਬ ਵਿਖੇ ਆਪਣੇ ਸਵੀਕ੍ਰਿਤੀ ਭਾਸ਼ਣ ਦੇ ਅੰਤ ਦੇ ਨੇੜੇ, ਬਬੂਤਾ ਨੇ ਕੁਝ ਪੰਜਾਬੀ ਗੀਤਾਂ ਦੇ ਬੋਲਾਂ ਨਾਲ ਸਰੋਤਿਆਂ ਨੂੰ ਕੀਲਿਆ। ਮੋਹਾਲੀ-ਅਧਾਰਤ ਲੇਖਕ ਨੇ ਆਪਣੀ ਕਿਤਾਬ ਗੁਰਮੁਖੀ ਲਿਪੀ ਵਿੱਚ ਲਿਖੀ ਸੀ ਅਤੇ ਇਸਨੂੰ ਸਪਤ੍ਰਿਸ਼ੀ ਦੁਆਰਾ ਭਾਰਤ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।

“ਸ਼ਬਦ ਮੇਰੀ ਜ਼ਿੰਦਗੀ ਹਨ। ਪਰ ਅੱਜ ਵਿਅਕਤ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ, ” ਬਬੂਤਾ ਨੇ ਪੁਰਸਕਾਰ ਜਿੱਤਣ ‘ਤੇ ਕਿਹਾ। “ਇਹ ਪ੍ਰਾਪਤੀ ਇਕੱਲੀ ਮੇਰੀ ਨਹੀਂ ਹੈ। ਇਹ ਹਰ ਔਰਤ ਦੀ ਹੈ, ਜੋ ਆਪਣੇ ਸੁਪਨਿਆਂ ਦੀ ਜੰਗ ਘਰ ਤੋਂ ਹੀ ਲੜਦੀ ਹੈ। ਫਿਰ, ਉਹ ਦੁਨੀਆ ਵਿਚ ਮੌਕਿਆਂ ਲਈ ਲੜਦੀ ਹੈ ਅਤੇ ਦਿਖਾਉਂਦੀ ਹੈ ਕਿ ਉਹ ਸਫਲ ਹੋ ਸਕਦੀ ਹੈ। ”

ਇਨਾਮ ਦੇ ਸੰਸਥਾਪਕ, ਵੈਨਕੂਵਰ ਦੇ ਕਾਰੋਬਾਰੀ ਬਾਰਜ ਢਾਹਾਂ ਨੇ ਕਿਹਾ ਕਿ ਪੰਜਾਬੀ ਕਲਾ ਅਤੇ ਸਾਹਿਤਕ ਹਲਕਿਆਂ ਵਿੱਚ ਅਕਸਰ ਔਰਤਾਂ ਦੀ ਨੁਮਾਇੰਦਗੀ ਘੱਟ ਹੁੰਦੀ ਹੈ।

ਢਾਹਾਂ ਨੇ ਕਿਹਾ, “ਅਸੀਂ ਇਸ ਇਨਾਮ ਨੂੰ ਪੰਜਾਬੀ ਭਾਸ਼ਾ ਵਿੱਚ ਕਿਸੇ ਵੀ ਪਿਛੋਕੜ ਵਾਲੇ ਲੇਖਕ ਦੇ ਗਲਪ ਦੀਆਂ ਨਵੀਆਂ ਰਚਨਾਵਾਂ ਨੂੰ ਵਿਚਾਰਨ ਲਈ ਇੱਕ ਖੁੱਲ੍ਹੀ ਪ੍ਰਣਾਲੀ ਨਾਲ ਸ਼ੁਰੂ ਕੀਤਾ ਹੈ। “ਸਾਨੂੰ ਇਹ ਕਹਿੰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ 10 ਸਾਲਾਂ ਬਾਅਦ, ਅਸੀਂ ਕੰਮ ਦੀ ਗੁਣਵੱਤਾ ਦੇ ਆਧਾਰ ‘ਤੇ ਆਪਣੀ ਪਹਿਲੀ ਮਹਿਲਾ ਜੇਤੂ ਦਾ ਐਲਾਨ ਕਰ ਰਹੇ ਹਾਂ।”

ਦੋ ਉਪ ਜੇਤੂਆਂ ਨੂੰ ਦਸ-ਦਸ ਹਜ਼ਾਰ ਦੇ ਨਕਦ ਇਨਾਮ ਮਿਲੇ।

ਇਨ੍ਹਾਂ ਵਿਚੋਂ ਇਕ ਬਲੀਜੀਤ ਵੀ ਮੋਹਾਲੀ ਵਿਚ ਰਹਿੰਦਾ ਹੈ। ਉਸ ਦੇ ਕਹਾਣੀ ਸੰਗ੍ਰਹਿ ਉੱਚੀਆਂ ਅਵਾਜ਼ਾਂ ਨੂੰ  ਕੈਲੀਬਰ ਪਬਲੀਕੇਸ਼ਨਜ਼ ਨੇ ਪ੍ਰਕਾਸ਼ਿਤ ਕੀਤਾ। 

ਬਲੀਜੀਤ ਨੇ ਕਿਹਾ, “ਹਰ ਪੰਜਾਬੀ ਲੇਖਕ, ਚਾਹੇ ਉਹ ਪੱਛਮੀ ਅਤੇ ਪੂਰਬੀ ਪੰਜਾਬ, ਜਾਂ ਦੁਨੀਆ ਦੇ ਹੋਰ ਕੋਨਿਆਂ ਵਿੱਚ ਰਹਿੰਦਾ ਹੈ, ਦਾ ਸੁਪਨਾ ਹੁੰਦਾ ਹੈ ਕਿ ਢਾਹਾਂ ਪੁਰਸਕਾਰ ਉਨ੍ਹਾਂ ਦੇ ਦਰਵਾਜ਼ੇ ‘ਤੇ ਦਸਤਕ ਦੇਵੇ। “ਇੱਕ ਲੇਖਕ ਅਤੇ ਇੱਕ ਆਮ ਆਦਮੀ ਹੋਣ ਦੇ ਨਾਤੇ, ਮੈਂ ਆਪਣੀ ਕਿਤਾਬ…ਇਸ ਸਾਲ ਦੇ ਢਾਹਾਂ ਇਨਾਮ ਲਈ ਫਾਈਨਲਿਸਟ ਬਣੀ ਦੇਖ ਕੇ ਖੁਸ਼ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ।”

Babuta
Bajijit, Deepti Babuta, and Ahmad Paul are now the toast of the Punjabi literary world.


ਬਬੂਟਾ ਤੇ ਉਪ ਜੇਤੂਆਂ ਦੇ ਜਸ਼ਨ 

ਲਾਹੌਰ ਦੇ ਲੇਖਕ ਅਤੇ ਪ੍ਰੋਫੈਸਰ ਅਹਿਮਦ ਪਾਲ ਨੇ ਆਪਣੇ ਕਹਾਣੀ ਸੰਗ੍ਰਹਿ, ਮੈਂਡਲ ਦਾ ਕਾਨੂੰਨ, ਨਾਲ ਇਨਾਮ ਲਈ ਨਿੱਤਰੀ ਛੋਟੀ ਸੂਚੀ ਵਿਚ ਥਾਂ ਬਣਾਈ। ਪਾਕਿਸਤਾਨ ਸਥਿਤ ਪੰਜਾਬੀ ਮਰਕਜ਼ ਨੇ ਇਸ ਕਿਤਾਬ ਨੂੰ ਸ਼ਾਹਮੁਖੀ ਲਿਪੀ ਵਿੱਚ ਪ੍ਰਕਾਸ਼ਿਤ ਕੀਤਾ ਹੈ।

ਪਾਲ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਦਾ ਸਭ ਤੋਂ ਖੁਸ਼ਹਾਲ ਦਿਨ ਸੀ, ਜਦੋਂ ਉਸ ਨੂੰ ਖ਼ਬਰ ਮਿਲੀ ਕਿ ਉਸ ਦੀ ਕਿਤਾਬ ਨੂੰ ਇਨਾਮ ਲਈ ਸ਼ਾਰਟਲਿਸਟ ਕੀਤਾ ਗਿਆ ਹੈ।

“ਪੰਜਾਬੀ ਵਿੱਚ ਲਿਖਣਾ ਮੇਰੇ ਲਈ ਮੈਡੀਟੇਸ਼ਨ ਰਿਹਾ ਹੈ,” ਪਾਲ ਨੇ ਕਿਹਾ।

ਇਸ ਸਾਲ 22 ਨਾਵਲਾਂ ਸਮੇਤ 38 ਪੁਸਤਕਾਂ ਇਨਾਮ ਲਈ ਪੇਸ਼ ਹੋਈਆਂ।

ਢਾਹਾਂ ਇਨਾਮ ਦੇ ਪ੍ਰਬੰਧਕਾਂ ਨੇ ਪੇਸ਼ ਕਿਤਾਬਾਂ ਦਾ ਮੁਲਾਂਕਣ ਕਰਨ ਲਈ ਜੱਜਾਂ ਨੂੰ ਪੰਜ ਮਾਪਦੰਡ ਦਿੱਤੇ। ਇਹਨਾਂ ਵਿੱਚ ਮੌਲਿਕਤਾ, ਵਿਸ਼ੇ ਬਾਰੇ ਗਿਆਨ, ਉੱਚ ਸਾਹਿਤਕ ਮਿਆਰ, ਭਾਸ਼ਾ ਦੀ ਮੌਲਿਕਤਾ ਸਮੇਤ ਸੁਹਜ ਸ਼ਾਸਤਰ ਅਤੇ ਪ੍ਰਸੰਗਿਕਤਾ ਸ਼ਾਮਲ ਸੀ।

ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ ਅਤੇ ਯੂ ਬੀ ਸੀ ਡਿਪਾਰਟਮੈਂਟ ਆਫ਼ ਏਸ਼ੀਅਨ ਸਟੱਡੀਜ਼ ਨੇ 2013 ਵਿੱਚ ਢਾਹਾਂ ਇਨਾਮ ਦੀ ਸ਼ੁਰੂਆਤ ਕੀਤੀ। ਆਰ ਬੀ ਸੀ ਫਾਊਂਡੇਸ਼ਨ ਪੇਸ਼ਕਾਰੀ ਭਾਈਵਾਲ ਹੈ। ਮੁਖ ਤੌਰ ‘ਤੇ  ਬਾਰਜ ਅਤੇ ਰੀਟਾ ਢਾਹਾਂ, ਪਰਿਵਾਰ ਅਤੇ ਦੋਸਤਾਂ ਦੇ ਨਾਲ ਮਿਲ ਕੇ ਇਨਾਮ ਲਈ ਰਾਸ਼ੀ ਦਿੰਦੇ ਹਨ।

Babuta
Retiired UBC Punjabi language instructor Sadhu Binning and Dhahan Prize funders Harinder K. Dhahan and Barj Dhahan celebrated 10 years of what’s sometimes called the “Punjabi equivalent of the Giller Prize”.


ਇਸ ਸਾਲ ਦੇ ਸਪਾਂਸਰਾਂ ਵਿੱਚ ਆਰ ਬੀ ਸੀ ਡੋਮੀਨੀਅਨ ਸਕਿਓਰਿਟੀਜ਼ – ਹਰਜ ਐਂਡ ਦਰਸ਼ਨ ਗਰੇਵਾਲ, ਜੀ ਐਲ ਸਮਿਥ ਪਲੈਨਿੰਗ ਐਂਡ ਡਿਜ਼ਾਈਨ ਇੰਕ., ਵੈਸਟਲੈਂਡ ਇੰਸ਼ੋਰੈਂਸ, ਸੀ ਆਈ ਬੀ ਸੀ, ਐਡਰੀਅਨ ਕੀਨਨ ਪਰਸਨਲ ਰੀਅਲ ਅਸਟੇਟ ਕਾਰਪੋਰੇਸ਼ਨ (ਰੀਮੈਕਸ, ਮੇਨ-ਪੈਂਡਰ), ਐਸੋ ਗੈਸ, ਅਤੇ ਟਿਮ ਹਾਰਟਨਜ਼ ਸ਼ਾਮਲ ਸਨ।

ਵਰਲਡ ਫੈਕਟਬੁੱਕ ਦੱਸਦੀ ਹੈ ਕਿ 38.8 ਪ੍ਰਤੀਸ਼ਤ ਪਾਕਿਸਤਾਨੀ ਪੰਜਾਬੀ ਬੋਲਦੇ ਹਨ ਅਤੇ 2.7 ਪ੍ਰਤੀਸ਼ਤ ਭਾਰਤੀ ਪੰਜਾਬੀ ਬੋਲਦੇ ਹਨ। 2023 ਵਿੱਚ ਉਹਨਾਂ ਦੀ ਆਬਾਦੀ ਦੇ ਅਧਾਰ ‘ਤੇ ਨੰਬਰਾਂ ਵਿਚ ਇਹ ਅੰਕੜੇ  ਪਾਕਿਸਤਾਨ ਵਿੱਚ 93.7 ਮਿਲੀਅਨ ਅਤੇ ਭਾਰਤ ਵਿੱਚ 37.8 ਮਿਲੀਅਨ ਲੋਕ ਬਣਦੇ ਹਨ । 2021 ਦੀ ਮਰਦਮਸ਼ੁਮਾਰੀ ਅਨੁਸਾਰ, ਇੱਥੇ ਲਗਭਗ 10 ਲੱਖ ਪੰਜਾਬੀ ਕੈਨੇਡੀਅਨ ਹਨ।

ਹੁਣ ਕਾਰਵਾਈ ਕਰੋ

 ਪੈਨਕੂਵਰ ਰਚਨਾਤਮਕਤਾ ਨੂੰ ਵਧਾਉਣ ਵਿਚ ਯੋਗਦਾਨ ਪਾਉਂਦਾ ਹੈ ਅਤੇ ਇੱਕ ਰਲੇ-ਮਿਲੇ ਸਮਾਜ ਨੂੰ ਉਤਸ਼ਾਹਿਤ ਕਰਦਾ ਹੈ। ਵਭਿੰਨ ਕਲਾਕਾਰਾਂ ‘ਤੇ ਸਪੌਟਲਾਈਟ ਚਮਕਾਉਣ ਦੇ ਸਾਡੇ ਮਿਸ਼ਨ ਦਾ ਸਮਰਥਨ ਕਰਨ ਲਈ ਤੁਸੀਂ ਯੋਗਦਾਨ ਪਾ ਸਕਦੇ ਹੋ। ਕੈਨੇਡਾ ਵਿਚਲੇ ਦਾਨੀ ਟੈਕਸ ਰਸੀਦ ਲਈ ਯੋਗ ਹੁੰਦੇ ਹਨ।

Share this article

Subscribe

Tags

ਚੋਣਵੇਂ ਪੰਜਾਬੀ ਅਨੁਵਾਦਿਤ ਲੇਖ

Alex Sangha and son Kayden

ਐਲੇਕਸ ਸੰਘਾ: 15 ਸ਼ਾਨਦਾਰ ਤਰੀਕੇ ਜਿਨ੍ਹਾਂ ਰਾਹੀਂ ਸ਼ੇਰ ਵੈਨਕੂਵਰ ਅਤਿਸੰਵੇਦਨਸ਼ੀਲ ਅਤੇ ਅਧਿਕਾਰਹੀਨ ਸਮਲੈਂਗਿਕ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ

ਸੰਘਾ, ਗਰੁੱਪ ਦੇ ਸੰਸਥਾਪਕ, ਚਾਹੁੰਦੇ ਹਨ ਕਿ ਦੋਸਤਾਂ ਅਤੇ ਸਮਰਥਕਾਂ ਨੂੰ ਸਰੀ ਵਿੱਚ 8 ਜੁਲਾਈ ਨੂੰ ਹੋਣ ਵਾਲੇ ਆਗਾਮੀ 15ਵੀਂ ਵਰ੍ਹੇਗੰਢ ਦੇ ਜਸ਼ਨ ਬਾਰੇ ਪਤਾ ਹੋਵੇ।

Read More »
Hardeep Singh Nijjar Radical Desi

ਸਿੱਖ ਆਗੂ ਹਰਦੀਪ ਸਿੰਘ ਨਿੱਝਰ ਨੇ ਗੋਲੀ ਲੱਗਣ ਤੋਂ ਪਹਿਲਾਂ ਕਤਲ ਕੀਤੇ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਸੀ

ਕੁਝ ਲੋਕ ਹਰਦੀਪ ਸਿੰਘ ਨਿੱਝਰ ਦੇ 18 ਜੂਨ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੀਆਂ ਖੁਫੀਆ ਏਜੰਸੀਆਂ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਦੇ ਪ੍ਰਧਾਨ ਹੋਣ ਦੇ ਨਾਤੇ, ਨਿੱਝਰ ਅਕਸਰ ਖਾਲਿਸਤਾਨ ਨਾਮਕ ਇੱਕ ਆਜ਼ਾਦ ਸਿੱਖ ਦੇਸ਼ ਦੇ ਹੱਕ ਵਿੱਚ ਬੋਲਦੇ ਸਨ।

Read More »
Gavan Cheema in Punjabi

ਥੀਏਟਰ ਕਲਾਕਾਰ ਗਵਨ ਚੀਮਾ ਦਰਸ਼ਕਾਂ ਨੂੰ ਲੋਕਤੰਤਰ ਨਾਲ ਜੁੜਨ ਅਤੇ ਇਸਦੀ ਸੰਭਾਲ ਲਈ ਮੌਨਸੂਨ ਫੈਸਟੀਵਲ ਵਿੱਚ ਸੱਦਾ ਦਿੰਦੀ ਹੈ

ਚੀਮਾ ਮਹਿਸੂਸ ਕਰਦੀ ਹੈ ਕਿ ਲੋਅਰ ਮੇਨਲੈਂਡ ਵਿੱਚ ਪੰਜਾਬੀ ਸਿੱਖ ਲੋਕਤੰਤਰੀ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

Read More »

The Society of We Are Canadians Too created Pancouver to foster greater appreciation for underrepresented artistic communities. A rising tide of understanding lifts all of us.

We would like to acknowledge that we are gathered on the traditional and unceded territories of the Coast Salish peoples of the xʷməθkwəy̓əm (Musqueam Indian Band), Skwxwú7mesh (Squamish Nation), and Səl̓ílwətaɬ (Tsleil-Waututh Nation). With this acknowledgement, we thank the Indigenous peoples who still live on and care for this land.

The Society of We Are Canadians Too created Pancouver to foster greater appreciation for underrepresented artistic communities. A rising tide of understanding lifts all of us.

© 2023 The Society of We Are Canadians Too Privacy Policy | Terms and Conditions

We would like to acknowledge that we are gathered on the traditional and unceded territories of the Coast Salish peoples of the xʷməθkwəy̓əm (Musqueam), Skwxwú7mesh (Squamish), and Səl̓ílwətaɬ (Tsleil-Waututh) Nations. With this acknowledgement, we thank the Indigenous peoples who still live on and care for this land.