ਚਾਰਲੀ ਸਮਿੱਥ
ਪਹਿਲੀ ਨਜ਼ਰੇ, ਰਾਸ਼ਟਰੀ ਪੱਧਰ ‘ਤੇ ਟੈਲੀਵਿਜ਼ਨ ਦੇ ਹਾਕੀ ਟਿੱਪਣੀਕਾਰ ਵਜੋਂ ਉਸਦਾ ਭੰਗੜੇ ਨਾਲ ਕੁਝ ਵੀ ਸਾਂਝਾ ਨਹੀਂ ਲਗਦਾ।
ਪਰ ਗੁਰਪ੍ਰੀਤ ਸਿਆਨ ਲਈ, ਸਾਊਥ ਏਸ਼ੀਅਨ ਆਰਟਸ ਵਿੱਚ ਉਸਦੀ ਚੜ੍ਹਦੀ ਉਮਰੇ ਸ਼ਮੂਲੀਅਤ ਅਤੇ ਕੈਨੇਡਾ ਵਿੱਚ ਓਮਨੀ ਟੀਵੀ ‘ਤੇ ਹਾਕੀ ਨਾਈਟ ਇਨ ਕੈਨੇਡਾ ਦੇ ਪੰਜਾਬੀ ਪ੍ਰਸਾਰਣ ਲਈ ਉਸਦੀ ਨੌਕਰੀ ਵਿਚਕਾਰ ਇੱਕ ਸਬੰਧ ਮੌਜੂਦ ਹੈ।
“ਇੱਥੇ ਇੱਕ ਲਾਂਘਾ ਹੈ,” ਸਿਆਨ ਨੇ ਫ਼ੋਨ ਰਾਹੀਂ ਪੈਨਕੂਵਰ ਨੂੰ ਦੱਸਿਆ। “ਮੈਨੂੰ ਲਗਦਾ ਹੈ ਕਿ ਇਹ ਮੇਰੇ ਆਤਮਵਿਸ਼ਵਾਸ ਦੇ ਲਿਹਾਜ਼ ਨਾਲ ਮੇਰੇ ਲਈ ਮਹੱਤਵਪੂਰਨ ਸੀ। ਮੈਂ ਅਸਲ ਵਿੱਚ ਇੱਕ ਸ਼ਾਂਤ ਬੱਚਾ ਸੀ। ਹੁਣ ਵੀ, ਮੈਂ ਆਪਣੇ ਸ਼ਾਂਤ ਸਮੇਂ ਨੂੰ ਤਰਜੀਹ ਦਿੰਦਾ ਹਾਂ।”
ਪਰ ਸਟੇਜ ‘ਤੇ ਉਸ ਦੇ ਵਿਸ਼ਾਲ ਤਜ਼ਰਬੇ ਕਾਰਣ, ਪ੍ਰਸਾਰਣ ਬੂਥ ਤੱਕ ਉਸਦਾ ਸਫ਼ਰ ਬਿਨਾਂ ਕਿਸੇ ਰੁਕਾਵਟ ਰਿਹਾ। ਪੰਜਾਬੀ ਬੋਲਣ ਵਾਲੇ ਕੈਨੇਡੀਅਨਾਂ ਤੱਕ ਪਹੁੰਚਣ ਵਾਲੇ ਇੱਕ ਉੱਚ-ਪ੍ਰੋਫਾਈਲ ਪਲੇਟਫਾਰਮ ਵਿੱਚ ਜਾਣ ਤੋਂ ਪਹਿਲਾਂ ਉਸਨੇ ਇੱਕ ਰੇਡੀਓ ਹੋਸਟ ਵਜੋਂ ਸ਼ੁਰੂਆਤ ਕੀਤੀ।
ਸਿਆਨ ਪੰਜਾਬੀ ਤੇ ਅੰਗ੍ਰੇਜ਼ੀ ਜ਼ੁਬਾਨਾਂ ਵਿਚ ਉਸੇ ਆਸਾਨੀ ਨਾਲ ਸੁਰ ਬਦਲਦਾ ਹੈ ਜਿਵੇਂ ਕਿ ਵੈਨਕੂਵਰ ਕਨੱਕਸ ਦਾ ਖਿਡਾਰੀ ਕਵਿਨ ਹਿਊਜ਼ ਧੱਕੜ ਖਿਡਾਰੀਆਂ ਵਿਚੋਂ ਅਸਾਨੀ ਨਾਲ ਨਿਕਲ ਕੇ ਦੂਜੇ ਸਿਰੇ ਜਾ ਪਹੁੰਚਦਾ ਹੈ।
ਇਹ ਤਾਂ ਹੀ ਸੰਭਵ ਹੋਇਆ ਕਿਉਂਕਿ ਸਿਆਨ ਦੇ ਦੋਵੇਂ ਮਾਤਾ-ਪਿਤਾ ਉਸ ਨਾਲ ਪੰਜਾਬੀ ਵਿੱਚ ਗੱਲ ਕਰਦੇ ਸਨ। ਉਸਦੇ ਮਾਪੇ ਭਾਰਤ ਵਿੱਚ ਪੈਦਾ ਹੋਏ ਸਨ ਅਤੇ ਉਹ ਚੜ੍ਹਦੀ ਜਵਾਨੀ ‘ਚ ਕੈਨੇਡਾ ਆਏ।
ਉਹ ਪਰਵਾਰ ਪਾਲਣ ਲਈ ਬੀ.ਸੀ.ਦੇ ਇਕ ਛੋਟੇ ਜਿਹੇ ਨਗਰ ਕਲੀਅਰਵਾਟਰ ਵਿੱਚ ਵਸ ਗਏ।
ਸਿਆਨ ਕਹਿੰਦਾ ਹੈ, “ਅਸੀਂ ਆਪਣੇ ਬਚਪਨ ਤੇ ਜਵਾਨੀ ਦੌਰਾਨ ਉਹਨਾਂ ਦੀ ਕੰਮ ਪ੍ਰਤੀ ਲਗਨ ਅਤੇ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਦੇ ਦੇਖਿਆ ।”
ਉਸ ਨੇ ਸਥਾਨਕ ਗੁਰਦੁਆਰੇ ਵਿੱਚ ਤਬਲਾ ਵਜਾਉਣਾ ਸ਼ੁਰੂ ਕੀਤਾ। ਬਾਅਦ ਵਿੱਚ, ਸਿਆਨ ਢੋਲ ਵਜਾਉਣ ਲੱਗਾ।

ਮੌਨਸੂਨ ਫੈਸਟੀਵਲ 2016 ਵਿੱਚ ਸ਼ੁਰੂ ਹੋਇਆ
ਸਿਆਨ ਦਾ ਕਲਾਤਮਕ ਜਾਨੂੰਨ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਤੋਂ ਬਾਅਦ ਵਧਿਆ। ਉਹ ਭੰਗੜਾ ਟੀਮਾਂ ਵਿਚ ਸ਼ਾਮਿਲ ਹੋਇਆ। ਉਸ ਨੇ ਫਿਲਮਾਂ ਬਣਾਈਆਂ, ਸਕ੍ਰੀਨਪਲੇਅ ਲਿਖੇ ਅਤੇ ਡਰਾਮੇ ਤੇ ਕਾਮੇਡੀ ਸ਼ੋਅ ਤਿਆਰ ਕੀਤੇ।
ਇਨ੍ਹਾਂ ਸਰਗਰਮੀਆਂ ਕਾਰਣ ਹੀ ਸਾਊਥ ਏਸ਼ੀਅਨ ਆਰਟਸ ਸੁਸਾਇਟੀ ਦਾ ਜਨਮ ਹੋਇਆ ਅਤੇ ਗੁਰਪ੍ਰੀਤ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਅਤੇ ਕਵਾਂਟਲੇਨ ਪੌਲੀਟੈਕਨਿਕ ਯੂਨੀਵਰਸਿਟੀ ਵਿੱਚ ਇੱਕ ਅਧਿਆਪਕ ਵਜੋਂ ਜੀਵਨ ਯਾਤਰਾ ਸ਼ੁਰੂ ਹੋਈ। ਇਸ ਪ੍ਰਕ੍ਰਿਆ ਵਿੱਚ, ਉਸਨੇ ਸਾਊਥ ਏਸ਼ੀਅਨ ਨੌਜਵਾਨਾਂ ਦੀਆਂ ਆਪਣੇ ਬਾਰੇ ਅਤੇ ਆਪਣੇ ਸਭਿਆਚਾਰ ਬਾਰੇ ਧਾਰਨਾਵਾਂ ਨੂੰ ਬਦਲਣਾ ਸ਼ੁਰੂ ਕੀਤਾ।
2016 ਵਿੱਚ, ਸਿਆਨ ਨੇ ਮੌਨਸੂਨ ਫੈਸਟੀਵਲ ਫਾਰ ਦਾ ਪਰਫੌਰਮਿੰਗ ਆਰਟਸ ਦੀ ਸਹਿ-ਸਥਾਪਨਾ ਕੀਤੀ।
“ਮੇਰੇ ਅਨੁਭਵ ਦੁਆਰਾ 2000 ਦੇ ਦਹਾਕੇ ਦੇ ਸ਼ੁਰੂ ਵਿਚ ਇੱਕ ਨੌਜਵਾਨ ਕਲਾਕਾਰ ਦੇ ਰੂਪ ਵਿੱਚ ਮੈਨੂੰ ਇਹ ਸਪੱਸ਼ਟ ਹੋ ਗਿਆ ਸੀ ਕਿ ਕਲਾਕਾਰਾਂ ਨੂੰ ਬਹੁਤਾ ਸਤਿਕਾਰ ਨਹੀਂ ਦਿੱਤਾ ਜਾਂਦਾ,” ਸਿਆਨ ਨੇ 2017 ਵਿੱਚ ਦਰਪਣ ਮੈਗਜ਼ੀਨ ਦੁਆਰਾ ਸਾਊਥ ਏਸ਼ੀਅਨ ਆਰਟਸ ਸੁਸਾਇਟੀ ਨੂੰ ਸਨਮਾਨਿਤ ਕੀਤੇ ਜਾਣ ਵੇਲੇ ਕਿਹਾ ਸੀ।
“ਮੈਂ ਇਸਨੂੰ ਬਦਲਣਾ ਚਾਹੁੰਦਾ ਸੀ,” ਉਸਨੇ ਅੱਗੇ ਕਿਹਾ। “ਅਤੇ ਇਹ ਤਬਦੀਲੀ ਕਰਨ ਦਾ ਮੇਰੇ ਹਿਸਾਬ ਨਾਲ ਸਭ ਤੋਂ ਵਧੀਆ ਤਰੀਕਾ ਸਾਊਥ ਏਸ਼ੀਅਨ ਕਲਾ ਰੂਪਾਂ ਨੂੰ ਪੱਛਮੀ ਕਲਾ ਰੂਪਾਂ ਦੇ ਮੁਕਾਬਲੇ – ਅਕਾਦਮਿਕਤਾ, ਗੁਣਵੱਤਾ ਅਤੇ ਸਵੀਕ੍ਰਿਤੀ ਦੇ ਰੂਪ ਵਿੱਚ ਉੱਚਾ ਚੁੱਕਣਾ ਸੀ।”
ਸੁਸਾਇਟੀ ਨੇ ਉਦੋਂ ਤੋਂ ਹੁਣ ਤੱਕ ਬਹੁਤ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਨੇ ‘ਦਾ ਅਨਡਾਕੂਮੈਂਟਡ ਟ੍ਰਾਇਲ ਆਫ਼ ਵਿਲੀਅਮ ਸੀ ਹਾਪਕਿਨਸਨ ਅਤੇ ‘ਦੂਜਾ ਘਰ (ਦਾ ਅਦਰ ਹਾਊਸ)-ਏ ਮਿਰਜ਼ਾ ਸਾਹਿਬਾਂ ਸਟੋਰੀ’ ਵਰਗੇ ਆਲੋਚਨਾਤਮਕ ਤੌਰ ‘ਤੇ ਪ੍ਰਸ਼ੰਸਾਯੋਗ ਨਾਟਕਾਂ ਦਾ ਮੰਚਨ ਕੀਤਾ ਹੈ। 1915 ਵਿੱਚ ਫਾਂਸੀ ਦੇ ਤਖ਼ਤੇ ਉੱਤੇ ਚੜ੍ਹਨ ਵਾਲੇ ਬੀ ਸੀ ਦੇ ਸਿੱਖ ਸ਼ਹੀਦ ਮੇਵਾ ਸਿੰਘ ਬਾਰੇ ਪਹਿਲੀ ਰਚਨਾ ਨਾਟਕਕਾਰ ਪਨੀਤ ਸਿੰਘ ਨੇ ਰਚੀ ।
ਦੂਸਰੇ ਨਾਟਕ, ਮਸ਼ਹੂਰ ਪੰਜਾਬੀ ਲੋਕ-ਗਾਥਾ, ਨੂੰ ਲੈਂਗਲੀ ਸ਼ਹਿਰ ਦੇ ਇਕ ਤਬੇਲੇ ਵਿਚ ਪੇਸ਼ ਕੀਤਾ ਗਿਆ। ਇਸ ਨੂੰ ਪਨੀਤ ਸਿੰਘ ਅਤੇ ਅਭਿਨੇਤਾ ਐਂਡੀ ਕੈਲੀਰਾਇ ਨੇ ਮਿਲ ਕੇ ਲਿਖਿਆ।
ਸਿਆਨ ਅਨੁਸਾਰ, ਸਾਊਥ ਏਸ਼ੀਅਨ ਆਰਟਸ ਸੁਸਾਇਟੀ ਕਲਾਕਾਰਾਂ ਨੂੰ ਉਨ੍ਹਾਂ ਦੀਆਂ ਰਚਨਾਵਾਂ ਲੋਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਨ ਲਈ ਸਮਰਪਿਤ ਹੈ। ਸੁਸਾਇਟੀ ਸਾਲਾਨਾ ਸਮਾਗਮਾਂ ਤੋਂ ਇਲਾਵਾ, ਕਮਿਊਨਿਟੀ ਮੈਂਬਰਾਂ ਨੂੰ ਉਹਨਾਂ ਦੇ ਕੰਮ ਦੀ ਪੜਚੋਲ ਕਰਨ ਲਈ ਵਰਕਸ਼ਾਪਾਂ ਅਤੇ ਹੋਰ ਮੌਕੇ ਪ੍ਰਦਾਨ ਕਰਦੀ ਹੈ।
“ਅਸੀਂ ਦੱਖਣੀ ਏਸ਼ੀਆਈ ਸੱਭਿਆਚਾਰ ਦੀਆਂ ਕਹਾਣੀਆਂ ਪ੍ਰਦਰਸ਼ਨ ਕਲਾ ਰਾਹੀਂ ਸੁਣਾਉਣਾ ਚਾਹੁੰਦੇ ਹਾਂ,” ਉਹ ਕਹਿੰਦਾ ਹੈ।
ਸੁਸਾਇਟੀ ਨੇ ਪ੍ਰਭਾਵਸ਼ਾਲੀ ਵਿਜ਼ੂਅਲ ਆਰਟਸ ਡਿਸਪਲੇਅ ਵੀ ਪੇਸ਼ ਕੀਤੇ ਹਨ, ਜਿਸ ਵਿੱਚ ਪੰਜਾਬੀ ਮਾਰਕੀਟ ਵਿੱਚ ਚਾਰ ਕੰਧ ਚਿੱਤਰਾਂ ਦੇ ਨਾਲ-ਨਾਲ ਚੋਟੀ ਦੇ ਨਾਚ ਅਤੇ ਸੰਗੀਤ ਪ੍ਰਦਰਸ਼ਨ ਸ਼ਾਮਲ ਹਨ।
ਸਿਆਨ ਕਹਿੰਦਾ ਹੈ, “ਮੈਂ ਸੋਚਦਾ ਹਾਂ ਕਿ ਕਿਸੇ ਵੀ ਭਾਈਚਾਰੇ, ਕਿਸੇ ਵੀ ਰੰਗ ਦੇ ਵਿਅਕਤੀ—ਜਾਂ ਕਿਸੇ ਵੀ ਵਿਅਕਤੀ ਲਈ ਪ੍ਰਤੀਨਿਧਤਾ ਜ਼ਰੂਰੀ ਹੈ।
ਮੋਢੀਆਂ ਨੇ ਸਿਆਨ ਨੂੰ ਪ੍ਰੇਰਿਤ ਕੀਤਾ
ਜਿਵੇਂ-ਜਿਵੇਂ ਉਹ ਵੱਡਾ ਹੋ ਰਿਹਾ ਸੀ, ਉਸ ਨੇ ਮੀਡੀਆ ਵਿੱਚ ਦੱਖਣ ਏਸ਼ੀਆਈ ਮੂਲ ਦੇ ਬਹੁਤੇ ਲੋਕਾਂ ਨੂੰ ਨਹੀਂ ਦੇਖਿਆ। ਕੁਝ ਮੋਢੀ ਜਿਹੜੇ ਮੀਡੀਏ ਵਿਚ ਆਏ, ਉਨ੍ਹਾਂ ਨੇ ਉਸ ਉੱਪਰ ਸਥਾਈ ਪ੍ਰਭਾਵ ਛੱਡਿਆ।
ਸਿਆਨ ਕਹਿੰਦਾ ਹੈ, ” ਜਦੋਂ ਮੈਂ ਆਪਣੇ ਬਚਪਨ ਬਾਰੇ ਸੋਚਦਾ ਹਾਂ, ਉਦੋਂ ਟੀਵੀ ‘ਤੇ ਮੇਰੇ ਵਰਗੇ ਦਿਸਣ ਵਾਲੇ ਲੋਕਾਂ ਵਿਚੋਂ ਇਕੋ-ਇਕ, ਮੇਰੇ ਖਿਆਲ ਵਿਚ, ਮੋਨਿਕਾ ਦਿਓਲ ਸਨ, ਜਿਹੜੇ ਮਚ ਮਿਊਜ਼ਿਕ ਦੇ ਇਲੈਕਟ੍ਰਿਕ ਸਰਕਸ ‘ਤੇ ਦਿਸਦੇ ਸੀ, ਅਤੇ ਕਿਤੇ ਕਿਤੇ, ਇਆਨ ਹੈਨੋਮਾਨਸਿੰਗ,” ਸਿਆਨ ਕਹਿੰਦਾ ਹੈ।
ਦੱਖਣ ਏਸ਼ੀਆਈ ਮੂਲ ਦੇ ਇੱਕ ਹੋਰ ਪ੍ਰੇਰਣਾਦਾਇਕ ਪ੍ਰਸਾਰਕ ਫਰਹਾਨ ਲਾਲਜੀ ਸਨ। ਵਿਡੰਬਨਾ ਇਹ ਹੈ ਕਿ ਲਾਲਜੀ ਹੁਣ ਵਿਰੋਧੀ ਟੀ ਐਸ ਐਨ ਨੈਟਵਰਕ ਲਈ ਕੰਮ ਕਰਦਾ ਹੈ।
ਸਿਆਨ ਨੇ ਪ੍ਰਸਾਰਣ ਵਿਚ ਆਪਣੀ ਯਾਤਰਾ 2006 ਵਿੱਚ ਰੇਡੀਓ ਰਿਮਝਿਮ ਤੋਂ ਸ਼ੁਰੂ ਕੀਤੀ, ਜਿਸਦੀ ਸਥਾਪਨਾ ਸ਼ੁਸ਼ਮਾ ਦੱਤ ਨੇ ਕੀਤੀ ਸੀ। ਜਦੋਂ ਉਸ ਨੇ ਸਪਾਈਸ ਰੇਡੀਓ (AM 1200) ਲਾਂਚ ਕਰਨ ਦਾ ਲਾਇਸੈਂਸ ਪ੍ਰਾਪਤ ਕੀਤਾ ਤਾਂ ਉਸਨੇ ਸਿਆਨ ਨੂੰ ਰੱਖ ਲਿਆ।
“ਅਸੀਂ ਅਸਲ ਵਿੱਚ ਗੋਪੀ ਐਂਡ ਦ ਗੋਰਾ ਨਾਮਕ ਇੱਕ ਰੋਜ਼ਾਨਾ ਸਪੋਰਟਸ ਸ਼ੋਅ ਸ਼ੁਰੂ ਕੀਤਾ,” ਸਿਆਨ ਯਾਦ ਕਰਦਾ ਹੈ। ਉਸਨੂੰ ਉਸਦੇ ਦੋਸਤ ਕਈ ਵਾਰ ਗੋਪੀ ਕਹਿੰਦੇ ਹਨ।
ਉਸਨੇ ‘ਹਾਕੀ ਨਾਈਟ ਇਨ ਕੈਨੇਡਾ’ ਦੀ ਪੰਜਾਬੀ ਵਿਚ ਸ਼ੁਰੂਆਤ ਦਾ ਸੁਆਗਤ ਕੀਤਾ। ਇਸਦਾ ਸਟੂਡੀਓ ਵਿੱਚੋਂ ਹਫ਼ਤਾਵਾਰੀ ਪ੍ਰਸਾਰਣ ਹੁੰਦਾ ਹੈ। ਜਦੋਂ ਰਾਸ਼ਟਰੀ ਪ੍ਰੋਗਰਾਮ ਨੇ ਨਵਾਂ ਸਟਾਫ਼ ਭਰਤੀ ਕਰਨ ਦਾ ਫੈਸਲਾ ਕੀਤਾ, ਤਾਂ ਸਿਆਨ ਨੂੰ ਇੰਟਰਵਿਊ ਲਈ ਬੁਲਾਇਆ ਗਿਆ। ਭਾਵੇਂ ਉਹ ਸ਼ੋਅ ਵਿੱਚ ਕੰਮ ਕਰਨ ਵਾਲੇ ਹੋਰ ਬਹੁਤ ਸਾਰੇ ਲੋਕਾਂ ਦੇ ਉਲਟ ਕਦੇ ਵੀ ਪ੍ਰਸਾਰਣ ਸਕੂਲ ਨਹੀਂ ਸੀ ਗਿਆ ਪਰ ਉਸਦੀ ਚੋਣ ਹੋ ਗਈ।
ਸਿਆਨ ਕਹਿੰਦਾ ਹੈ, “ਮੀਡੀਆ ਵਿੱਚ ਨੌਕਰੀ ਦੇ ਰਾਹਾਂ ਦੇ ਸੰਦਰਭ ਵਿੱਚ, ਮੈਨੂੰ ਲੱਗਦਾ ਹੈ ਕਿ ਹਾਕੀ ਨਾਈਟ ਇਨ ਕੈਨੇਡਾ: ਪੰਜਾਬੀ, ਇੱਕ ਸਫ਼ਲ ਮਾਡਲ ਦੀ ਇੱਕ ਸ਼ਾਨਦਾਰ ਉਦਾਹਰਣ ਹੈ।”
ਪ੍ਰਸਾਰਕਾਂ ਦੀ ਮੁੱਖ ਧਾਰਾ ਵੱਲ ਛਾਲ
ਹਾਕੀ ਨਾਈਟ ਇਨ ਕੈਨੇਡਾ : ਪੰਜਾਬੀ ਐਡੀਸ਼ਨ ਦੇ ਸਾਬਕਾ ਪ੍ਰਸਾਰਕ, ਭੁਪਿੰਦਰ ਹੁੰਦਲ, ਹੁਣ ਗਲੋਬਲ ਬੀ.ਸੀ. ਵਿੱਚ ਨਿਊਜ਼ ਡਾਇਰੈਕਟਰ ਅਤੇ ਸਟੇਸ਼ਨ ਮੈਨੇਜਰ ਵਜੋਂ ਕੰਮ ਕਰਦਾ ਹੈ।
ਸਿੱਧਾ ਪ੍ਰਸਾਰਕ (ਪਲੇਅ-ਬਾਈ-ਪਲੇਅ ਘੋਸ਼ਣਾਕਾਰ), ਹਰਨਾਰਾਇਣ ਸਿੰਘ ਮਹਾਂਮਾਰੀ ਦੇ ਦੌਰਾਨ ਅੰਗਰੇਜ਼ੀ ਵਿੱਚ ਨੈਸ਼ਨਲ ਹਾਕੀ ਲੀਗ ਖੇਡਾਂ ਦਾ ਪ੍ਰਸਾਰਣ ਕਰਨ ਲੱਗਾ।
ਟੀਮ ਦੇ ਇੱਕ ਹੋਰ ਮੈਂਬਰ, ਰਣਦੀਪ ਜੰਡਾ, ਨੂੰ NHL ਵਿੱਚ ਦੱਖਣੀ ਏਸ਼ੀਆਈ ਮੂਲ ਦੇ ਪਹਿਲੇ ਫੁੱਲ-ਟਾਈਮ ਟਿੱਪਣੀਕਾਰ ਵਜੋਂ ਨੌਕਰੀ ਮਿਲੀ। ਇਹ ਪਿਛਲੇ ਮਹੀਨੇ ਦੀ ਹੀ ਗੱਲ ਹੈ, ਜਦੋਂ ਉਹ ਕਨੱਕਸ 650 AM ਪ੍ਰਸਾਰਣ ਵਿੱਚ ਸ਼ਾਮਲ ਹੋਇਆ।
This is such a dream come true.
Getting love from the league that I grew up watching as a kid and imagined being a part of someway, somehow. Grateful for all the love, support and mentorship along the way 🙏🏾#RepresentationMatters #HockeyisforEveryone https://t.co/Zp9twOqec9
— Randip Janda (@RandipJanda) November 9, 2022
ਇਸ ਦੌਰਾਨ, ਟੀਮ ਦੀ ਚੌਥੀ ਮੈਂਬਰ, ਅੰਮ੍ਰਿਤ ਗਿੱਲ, ਮੇਪਲ ਲੀਫ਼ ਸਪੋਰਟਸ ਐਂਡ ਐਂਟਰਟੇਨਮੈਂਟ ਦੇ ਨਾਲ ਇੱਕ ਨਿਰਮਾਤਾ ਅਤੇ ਰਿਪੋਰਟਰ ਵਜੋਂ ਕੰਮ ਕਰਦੀ ਹੈ ਅਤੇ ਖੇਡਾਂ ਵਿੱਚ ਵਿਭਿੰਨਤਾ ਅਤੇ ਅੰਤਰਭਾਵ ਨੂੰ ਅੱਗੇ ਤੋਰਦੀ ਹੈ।
Never in my wildest dreams…
Thank you @LAKings @NHL • This moment was bigger than sport. #RepresentationMatters pic.twitter.com/W3DdZgpUWC
— Amrit Gill (@AmritG) March 14, 2022
ਸਿਆਨ ਨੂੰ ਇਹ ਜਾਣ ਕੇ ਖੁਸ਼ੀ ਹੁੰਦੀ ਹੈ ਕਿ ਜਦੋਂ ਦੱਖਣੀ ਏਸ਼ੀਆਈ ਮੂਲ ਦੇ ਬੱਚੇ ਉਸਨੂੰ ਅਤੇ ਹੋਰਾਂ ਨੂੰ ਟੀਵੀ ‘ਤੇ ਦੇਖਦੇ ਹਨ, ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਵੀ, ਪ੍ਰਸਾਰਕ ਬਣ ਸਕਦੇ ਹਨ।
” 25 ਸਾਲ ਪਹਿਲਾਂ, ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੀਡੀਆ ਵਿੱਚ ਨੌਕਰੀ ਲੈਣਾ ਸੰਭਵ ਹੋਵੇਗਾ,” ਸਿਆਨ ਕਹਿੰਦਾ ਹੈ। “ਮੇਰਾ ਕਦੇ ਵੀ ਮੀਡੀਆ ਵਿੱਚ ਨੌਕਰੀ ਕਰਨ ਇਰਾਦਾ ਨਹੀਂ ਸੀ। ਪਰ ਇਹ ਹੋ ਗਿਆ ਅਤੇ ਇਹ ਕਲਾ ਵਿੱਚ ਮੇਰੀ ਸ਼ਮੂਲੀਅਤ ਕਾਰਨ ਹੋਇਆ ਹੈ। ”
Click here to read the original article.