ਚਾਰਲੀ ਸਮਿਥ
ਨਿੱਕੀ ਸ਼ਰਮਾ ਜਾਣਦੀ ਹੈ ਕਿ ਉਸ ਨੂੰ ਆਪਣੇ ਮਾਤਾ-ਪਿਤਾ ਦੀਆਂ ਕੁਰਬਾਨੀਆਂ ਤੋਂ ਬਹੁਤ ਫਾਇਦਾ ਹੋਇਆ ਹੈ। ਰੋਜ਼ ਅਤੇ ਪਾਲ
ਸ਼ਰਮਾ ਨੇ 1970 ਦੇ ਦਹਾਕੇ ਵਿੱਚ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਤੋਂ ਬੀ ਸੀ ਦੀ ਐਲਕ ਵੈਲੀ ਵਿਚ ਨਵੇਂ ਜੀਵਨ ਦੀ ਸ਼ੁਰੂਆਤ ਲਈ ਪਰਵਾਸ ਧਾਰਿਆ । ਸ਼ਰਮਾ ਦੀ ਮੰਮੀ ਨੇ ਸਪਾਰਵੁੱਡ ਦੇ ਛੋਟੇ ਕਸਬੇ ਵਿੱਚ ਚਾਰ ਧੀਆਂ ਨੂੰ ਪਾਲਿਆ;
ਉਸਦੇ ਪਿਤਾ ਨੇ ਕਈ ਸਾਲਾਂ ਤੱਕ ਇੱਕ ਸਥਾਨਕ ਕੋਲੇ ਦੀ ਖਾਨ ਵਿੱਚ ਕੰਮ ਕੀਤਾ।
ਸ਼ਰਮਾ ਨੇ ਪੈਨਕੂਵਰ ਨੂੰ ਜ਼ੂਮ ‘ਤੇ ਦੱਸਿਆ, “ਜਦੋਂ ਅਸੀਂ ਬਹੁਤ ਛੋਟੇ ਸਾਂ ਤਾਂ ਮੇਰੇ ਪਿਤਾ ਦੀ ਨੌਕਰੀ ਚਲੀ ਗਈ। ਮੇਰੇ ਪਿਤਾ ਲਈ ਇਹ ਮੁਸ਼ਕਲ ਭਰਿਆ ਸਮਾਂ ਸੀ। ਉਨ੍ਹਾਂ ਲਈ ਆਪਣੇ ਚਾਰ ਬੱਚਿਆਂ ਦੇ ਭਵਿੱਖ ਲਈ ਕੋਈ ਫੈਸਲਾ ਕਰਨਾ ਔਖਾ ਸੀ। ਆਖੀਰ ਉਨ੍ਹਾਂ ਨੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ।”
ਸ਼ਰਮਾ ਦਾ ਕਹਿਣਾ ਹੈ ਕਿ ਜਦੋਂ ਪਰਵਾਸੀਆਂ ਦੇ ਬੱਚੇ ਸਫਲਤਾ ਦਾ ਆਨੰਦ ਮਾਣਦੇ ਹਨ, ਤਾਂ ਇਹ ਅਕਸਰ ਮਾਪਿਆਂ ਦੀ ਜਿੱਤ ਹੁੰਦੀ ਹੈ। ਨਿੱਕੀ ਆਪਣੀ ਮਾਂ ਦੀ ਪ੍ਰਤੀਕ੍ਰਿਆ ਨੂੰ ਕਦੇ ਨਹੀਂ ਭੁੱਲ ਸਕਦੀ, ਜਦੋਂ ਉਸ ਨੂੰ ਪਤਾ ਲੱਗਾ ਸੀ ਕਿ ਪ੍ਰੀਮੀਅਰ ਡੇਵਿਡ ਏਬੀ ਨੇ ਉਸ ਦੀ ਧੀ ਨੂੰ ਅਟਰਾਨੀ ਜਨਰਲ ਵਜੋਂ ਸੇਵਾ ਨਿਭਾਉਣ ਲਈ ਪੁੱਛਿਆ ਸੀ।
“ਮੈਨੂੰ ਲੱਗਦਾ ਹੈ ਕਿ ਉਹ ਚੀਕ ਰਹੀ ਸੀ ਅਤੇ ਰੋ ਰਹੀ ਸੀ,” ਸ਼ਰਮਾ ਦਿਲੋਂ ਹੱਸਦੀ ਹੀ ਯਾਦ ਕਰਦੀ ਹੈ। “ਇਹ ਇੱਕ ਸੱਚਮੁੱਚ ਹੀ
ਪਿਆਰਾ ਪਲ ਸੀ।”
ਸ਼ਰਮਾ ਲਈ ਇਹ ਇੱਕ ਕਮਾਲ ਦੀ ਤਰੱਕੀ ਸੀ, ਜਿਹੜੀ ਅਲਬਰਟਾ ਯੂਨੀਵਰਸਿਟੀ ਦੇ ਲਾਅ ਸਕੂਲ ਤੋਂ ਪੜ੍ਹਾਈ ਕਰ ਕੇ
ਲਗਭਗ ਦੋ ਦਹਾਕੇ ਪਹਿਲਾਂ ਵੈਨਕੂਵਰ ਮੂਵ ਹੋਈ ਸੀ। ਉਸਨੇ 12 ਸਾਲ ਡੋਨੋਵਨ ਐਂਡ ਕੰਪਨੀ ਲਾਅ ਫਰਮ ਵਿਚ ਨੌਕਰੀ ਕੀਤੀ, ਜਿਹੜੀ ਅਕਸਰ ਮੂਲਵਾਸੀ ਗਾਹਕਾਂ ਦੀ ਪੈਰਵੀ ਕਰਦੀ ਹੈ। 2011 ਵਿੱਚ ਉਹ ਵੈਨਕੂਵਰ ਪਾਰਕ ਬੋਰਡ ਲਈ ਚੁਣੀ ਜਾਣ ਵਾਲੀ ਪਹਿਲੀ ਸਊਥ ਏਸ਼ੀਅਨ ਵੰਸ ਦੀ ਮਹਿਲਾ ਸੀ।
ਸ਼ਰਮਾ ਨੂੰ ਵੈਨਕੂਵਰ ਸ਼ਹਿਰ ਦੇ ਪਾਰਕ ਬੋਰਡ ਦੇ ਮੂਲ ਵਾਸੀ ਲੋਕਾਂ ਨਾਲ ਸਬੰਧ ਸੁਧਾਰਨ ਲਈ ਕੀਤੇ ਯਤਨਾਂ ‘ਤੇ ਮਾਣ ਹੈ।
2013 ਵਿੱਚ, ਸ਼ਹਿਰ ਨੇ ਮੇਲ-ਮਿਲਾਪ ਲਈ ਆਪਣੀ ਪਹਿਲੀ ਵਾਕ ਆਯੋਜਿਤ ਕੀਤੀ। ਇਸ ਵਿਚ ਕਈ ਹਜ਼ਾਰ ਲੋਕਾਂ ਨੇ ਭਾਗ ਲਿਆ, ਜਿਨ੍ਹਾਂ ਨੇ ਜ਼ੌਰਜ਼ੀਆ ਵਾਇਡਕਟ ਨੂੰ ਤੁਰ ਕੇ ਪਾਰ ਕੀਤਾ।
“ਮੈਨੂੰ ਲੱਗਦਾ ਹੈ ਕਿ ਅਸੀਂ ਉਹ ਸਫ਼ਰ ਸ਼ੁਰੂ ਕੀਤਾ,” ਸ਼ਰਮਾ ਕਹਿੰਦੀ ਹੈ।
ਲਿੰਗ ਸਮਾਨਤਾ ਅਤੇ ਨਸਲੀ ਨਿਆਂ ਹਮੇਸ਼ਾ ਸ਼ਰਮਾ ਦੇ ਦਿਲ ਦੇ ਨੇੜੇ ਰਹੇ ਹਨ। ਉਸ ਨੇ 2017 ਵਿੱਚ ਚਾਈਲਡ ਕੇਅਰ ਦੀ ਰਾਜ ਮੰਤਰੀ ਕੈਟਰੀਨਾ ਚੇਨ ਦੀ ਸਿਨੀਅਰ ਸਹਾਇਕ ਬਣਨ ਤੋਂ ਪਹਿਲਾਂ ਬੈਟਰਡ ਵੂਮੈਨਸ ਸਪੋਰਟ ਸਰਵਿਸਿਜ਼ ਦੇ ਬੋਰਡ ‘ਤੇ ਨੌਂ ਸਾਲ ਦੇ ਕਾਰੀਬ ਸਮਾਂ ਲਾਇਆ।
ਉਹਨਾਂ ਦੇ ਕੰਮ ਨੇ ਬਾਲ ਸੰਭਾਲ ਸਥਾਨਾਂ ਵਿੱਚ ਨਾਟਕੀ ਵਾਧਾ ਕੀਤਾ। ਇਸ ਤੋਂ ਇਲਾਵਾ ਸ਼ਰਮਾ ਨੇ ਨਸਲੀ ਸਬੰਧਾਂ ‘ਤੇ ਸਪਸ਼ਟਤਾ ਨਾਲ ਲਿਖਿਆ। ਜਦੋਂ ਫੈਡਰਲ ਕੰਜ਼ਰਵੇਟਿਵ ਸਰਕਾਰੀ ਨੌਕਰਾਂ ਦੇ ਜਨਤਕ ਤੌਰ ‘ਤੇ ਨਕਾਬ ਪਹਿਨਣ ‘ਤੇ ਪਾਬੰਦੀ ਲਗਾਉਣ ਬਾਰੇ ਵਿਚਾਰ ਕਰ ਰਹੇ ਸਨ, ਸ਼ਰਮਾ ਨੇ ਇੱਕ ਨਿੱਜੀ ਨਾਗਰਿਕ ਦੇ ਰੂਪ ਵਿੱਚ ਇੱਕ ਪ੍ਰਭਾਵਸ਼ਾਲੀ ਟਿੱਪਣੀ ਲਿਖੀ।
“ਸਾਵਧਾਨ ਰਹੋ ਕਿ ਅਸੀਂ 2015 ਵਿੱਚ ਹਾਂ ਅਤੇ ਮਰਦ ਰਾਜਨੀਤਿਕ ਨੇਤਾ ਬਹਿਸ ਕਰ ਰਹੇ ਹਨ ਕਿ ਕੈਨੇਡਾ ਵਿਚ ਇੱਕ ਔਰਤ ਕੋਲ ਕੀ ਪਹਿਨਣ ਦੇ ਅਧਿਕਾਰ ਹਨ, ” ਉਸਨੇ ਐਲਾਨ ਕੀਤਾ। “ਸਾਵਧਾਨ ਰਹੋ ਕਿ ਇਸ ਚੋਣ ਮੁਹਿੰਮ ਨੇ ਘੱਟ ਗਿਣਤੀ ਔਰਤਾਂ ਦੇ ਇਕ ਛੋਟੇ ਸਮੂਹ ਨੂੰ ਸਿਆਸੀ ਫੁੱਟਬਾਲਾਂ ਵਿੱਚ ਬਦਲ ਦਿੱਤਾ ਹੈ। ਧਿਆਨ ਰੱਖੋ ਕਿ, ਸਾਡੇ ਵਿਚਕਾਰ, ਕੈਨੇਡੀਅਨ ਨਾਗਰਿਕਾਂ ਦੇ ਇਕ ਸਮੂਹ ਨੂੰ ਅਣਮਨੁੱਖੀ ਬਣਾਇਆ ਜਾ ਰਿਹਾ ਹੈ। ਇਤਿਹਾਸ ਨੇ ਸਾਨੂੰ ਬਾਰ ਬਾਰ ਦਿਖਾਇਆ ਹੈ ਕਿ ਇਹ ਵਰਤਾਰਾ ਜ਼ੁਲਮ, ਨਫ਼ਰਤ ਅਤੇ ਹਿੰਸਾ ਵੱਲ ਲੈ ਜਾਂਦਾ ਹੈ।”
ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਉਸਨੇ ਅਜਿਹੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਉਸ ਨੂੰ ਇਹ ਮਹਿਸੂਸ ਹੋਇਆ ਕਿ ਟਰੰਪ ਬਾਰੇ ਵਿਚਾਰ “ ਉਦੋਂ ਹੀ ਖਤਮ ਹੋ ਜਾਣਾ ਚਾਹੀਦਾ ਸੀ ਜਦੋਂ, ਉਸਦੀਆਂ ਰੈਲੀਆਂ ਵਿਚ ਨਸਲਵਾਦੀ ਨਾਅਰੇਬਾਜ਼ੀ, ਦੇਸ਼ ਨਿਕਾਲੇ ਅਤੇ ਨਸਲ ਅਤੇ ਧਰਮ ਦੇ ਆਧਾਰ ‘ਤੇ ਵਿਤਕਰੇ ਦੀਆਂ ਨੀਤੀਆਂ ਅਤੇ KKK ਵਰਗੀ ਜੱਥੇਬੰਦੀ ਤੋਂ ਉਸ ਨੂੰ ਸਮਰਥਨ ਮਿਲ ਗਿਆ ਸੀ।”
ਸ਼ਰਮਾ ਦੇ ਇਹਨਾਂ ਅਤੇ ਹੋਰ ਯਤਨਾਂ ਲਈ, ਬਰਨਬੀ-ਅਧਾਰਤ ਸਪਾਈਸ ਰੇਡੀਓ ਨੇ ਉਸ ਨੂੰ 2019 ਦਾ ਆਪਣਾ ਸਾਲਾਨਾ ਨਸਲਵਾਦ ਵਿਰੋਧੀ ਅਵਾਰਡ ਦਿੱਤਾ, ਜਿਹੜਾ ਉਸਨੇ ਮਸਕੀਮ ਰਾਜਨੀਤਿਕ ਕਾਰਕੁਨ ਸੇਸੀਲੀਆ ਪੁਆਇੰਟ ਨਾਲ ਸਾਂਝਾ ਕੀਤਾ। ਇੱਕ ਸਾਲ ਬਾਅਦ , ਸ਼ਰਮਾ ਨੇ ਵੈਨਕੂਵਰ-ਹੇਸਟਿੰਗਜ਼ ਇਲਾਕੇ ਵਿੱਚ ਐਨਡੀਪੀ ਦੀ ਰਾਜਨੀਤਿਕ ਨਾਮਜ਼ਦਗੀ ਜਿੱਤੀ ਅਤੇ ਸੁਬਾਈ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ।
ਉਸ ਸਮੇਂ ਦੇ ਪ੍ਰੀਮੀਅਰ, ਜੌਨ ਹੌਰਗਨ ਨੇ ਉਸ ਨੂੰ ਕਮਿਊਨਿਟੀ ਵਿਕਾਸ ਅਤੇ ਗੈਰ-ਮੁਨਾਫ਼ਾ ਲਈ ਸੰਸਦੀ ਸਕੱਤਰ ਦੇ ਅਹੁਦੇ ‘ਤੇ ਨਿਯੁਕਤ ਕੀਤਾ । ਉਹ ਇਸ ਅਹੁਦੇ ਲਈ ਚੰਗੀ ਤਰ੍ਹਾਂ ਅਨੁਕੂਲ ਸੀ ਕਿਉਂ ਕਿ ਉਸ ਨੇ ਵੈਨਸਿਟੀ ਕ੍ਰੈਡਿਟ ਯੂਨੀਅਨ ਦੇ ਡਾਇਰੈਕਟਰ ਵਜੋਂ ਚਾਰ ਸਾਲ ਤੋਂ ਵੱਧ ਅਤੇ ਪੁਸ਼ ਇੰਟਰਨੈਸ਼ਨਲ ਪਰਫਾਰਮਿੰਗ ਆਰਟਸ ਫੈਸਟੀਵਲ ਲਈ ਤਕਰੀਬਨ ਤਿੰਨ ਸਾਲ ਬੋਰਡ ਵਿਚ ਰਹੀ ਸੀ।
ਸੰਸਦੀ ਸਕੱਤਰ ਹੋਣ ਦੇ ਨਾਤੇ, ਉਸ ਦਾ ਸੰਪਰਕ ਕਈ ਕਲਾ ਸੰਸਥਾਵਾਂ ਨਾਲ ਬਣਿਆ। ਮਹਾਂਮਾਰੀ ਦੁਆਰਾ ਪਏ ਬੋਝ ਦੇ ਬਾਵਜੂਦ ਆਪਣਾ ਕੰਮ ਜਾਰੀ ਰੱਖਣ ਦੇ ਉਨ੍ਹਾਂ ਦੇ ਦ੍ਰਿੜ ਇਰਾਦਿਆਂ ਤੋਂ ਸ਼ਰਮਾ ਪ੍ਰਭਾਵਿਤ ਹੋਈ।
“ਜਦੋਂ ਉਨ੍ਹਾਂ ਦੇ ਦ੍ਰਿੜ ਵਿਸ਼ਵਾਸ ਵੱਲ ਦੇਖੀਏ ਤਾਂ ਉਹ ਨਿਸ਼ਚਤ ਤੌਰ ‘ਤੇ ਬਹੁਤ ਸਖ਼ਤ ਸਮੂਹ ਹਨ,” ਉਹ ਕਹਿੰਦੀ ਹੈ। “ਉਨ੍ਹਾਂ ਦਾ ਯੋਗਦਾਨ ਵੱਡਾ ਹੈ।”
ਉਹ ਕਲਾ ਲਈ ਕੋਈ ਅਜਨਬੀ ਨਹੀਂ ਹੈ। ਪਿਛਲੇ 40 ਸਾਲਾਂ ਵਿੱਚ, ਉਸਦੀ ਮਾਂ ਨੇ ਅਣਗਿਣਤ ਸਮਾਗਮਾਂ ਦਾ ਆਯੋਜਨ ਕੀਤਾ ਹੈ
ਅਤੇ ਸਪਾਰਵੁੱਡ ਆਰਟਸ ਕੌਂਸਲ ਦੇ ਮੁਖੀ ਵਜੋਂ ਸੇਵਾ ਕੀਤੀ। ਸ਼ਰਮਾ ਦੀ ਨਜ਼ਰ ਵਿੱਚ ਸਭ ਤੋਂ ਅਹਿਮ ਕਲਾ ਬਾਰੇ ਇਹ ਹੈ ਕਿ ਇਹ ਕਿਸੇ ਦੇ ਦ੍ਰਿਸ਼ਟੀਕੋਣ ਨੂੰ ਕਿਵੇਂ ਚੁਣੌਤੀ ਦਿੰਦੀ ਹੈ।
ਇਹ ਪੁੱਛੇ ਜਾਣ ‘ਤੇ ਕਿ ਕੀ ਨਿੱਕੀ ਸ਼ਰਮਾ ਬਾਰੇ ਕੁਝ ਅਜਿਹਾ ਹੈ ਜਿਸ ਬਾਰੇ ਉਸ ਦੇ ਸਾਥੀਆਂ ਨੂੰ ਸ਼ਾਇਦ ਪਤਾ ਨਾ ਹੋਵੇ
ਉਹ ਹਾਸੇ ਨਾਲ ਜਵਾਬ ਦਿੰਦੀ ਹੈ।
“ਜਸਟ ਡਾਂਸ ਨਾਮਕ ਇੱਕ ਵੀਡੀਓ ਗੇਮ ਹੈ, ਜਿਸ ਵਿੱਚ ਮੈਂ ਬਹੁਤ ਅਜੀਬ ਤੌਰ ‘ਤੇ ਚੰਗੀ ਹਾਂ,” ਉਹ ਦੱਸਦੀ ਹੈ।
ਅਸਲ ਵਿੱਚ, ਸ਼ਰਮਾ ਬਹੁਤ ਨਿੱਜੀ ਹੈ। ਉਸ ਦੀ ਨੌਂ ਸਾਲ ਦੀ ਬੇਟੀ ਅਤੇ ਤਿੰਨ ਸਾਲ ਦਾ ਬੇਟਾ ਹੈ।
ਅਟਾਰਨੀ ਜਨਰਲ ਵਜੋਂ, ਸ਼ਰਮਾ ਆਪਣੇ ਮੰਤਰਾਲੇ ਦੇ ਮੂਲਵਾਸੀ-ਨਿਆਂ ਬਾਰੇ ਪਹਿਲਕਦਮੀਆਂ ਲਈ ਵਿਸ਼ੇਸ਼ ਤੌਰ ‘ਤੇ ਭਾਵੁਕ ਹੈ।
ਇੱਕ ਮੁੱਖ ਥੰਮ੍ਹ ਵਜੋਂ 15 ਮੂਲਵਾਸੀ ਨਿਆਂ ਕੇਂਦਰ ਹਨ। ਸ਼ਰਮਾ ਅਨੁਸਾਰ, ਜਿਸ ਵਿਚ ਲੋਕਾਂ ਦੀ ਇਕ ਟੀਮ ਹੁੰਦੀ ਹੈ ,ਜਿਹੜੀ
ਗਲੇਡੂ ਰਿਪੋਰਟਾਂ ਤਿਆਰ ਕਰਨ ਵਿੱਚ ਮਦਦ ਕਰਦੀ ਹੈ। ਜਦੋਂ ਕੋਈ ਮੂਲਵਾਸੀ ਵਿਅਕਤੀ ਨਿਆਂ ਪ੍ਰਣਾਲੀ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਇਹ ਰੀਪੋਰਟਾਂ ਵਿਲੱਖਣ ਪ੍ਰਣਾਲੀਗਤ ਜਾਂ ਪਿੱਛਲ-ਭੂਮੀ ਕਾਰਕਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ।
ਕੈਨੇਡਾ ਦੀ ਸੁਪਰੀਮ ਕੋਰਟ ਦੇ ਫੈਸਲੇ ਦੇ ਤਹਿਤ, ਜੱਜਾਂ ਨੂੰ ਇਸ ‘ਤੇ ਵਿਚਾਰ ਕਰਨਾ ਪੈਂਦਾ ਹੈ।
ਅਟਾਰਨੀ ਜਨਰਲ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਮੂਲਵਾਸੀ ਲੋਕ ਬਸਤੀਵਾਦ ਦੀ ਨਿਆਂ ਪ੍ਰਣਾਲੀ ਦੇ “ਲੇਖੇ”ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ।
“ਅਸੀਂ ਅਸਲ ਵਿੱਚ ਦੇਸ਼ ਭਰ ਦੇ ਫਸਟ ਨੇਸ਼ਨਜ਼ ਦੇ ਨੇਤਾਵਾਂ ਤੋਂ ਅਗਵਾਈ ਲੈ ਰਹੇ ਹਾਂ ਜਿੱਥੇ ਉਹ
ਸੋਚਦੇ ਹਨ ਕਿ ਸਾਨੂੰ ਜਾਣਾ ਚਾਹੀਦਾ ਹੈ,” ਸ਼ਰਮਾ ਕਹਿੰਦੀ ਹੈ।