ਚਾਰਲੀ ਸਮਿੱਥ
ਕੁਝ ਲੋਕ ਹਰਦੀਪ ਸਿੰਘ ਨਿੱਝਰ ਦੇ 18 ਜੂਨ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੀਆਂ ਖੁਫੀਆ ਏਜੰਸੀਆਂ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਦੇ ਪ੍ਰਧਾਨ ਹੋਣ ਦੇ ਨਾਤੇ, ਨਿੱਝਰ ਅਕਸਰ ਖਾਲਿਸਤਾਨ ਨਾਮਕ ਇੱਕ ਆਜ਼ਾਦ ਸਿੱਖ ਦੇਸ਼ ਦੇ ਹੱਕ ਵਿੱਚ ਬੋਲਦੇ ਸਨ।
ਦੂਜੇ ਪਾਸੇ, ਭਾਰਤ ਸਰਕਾਰ, ਉੱਤਰ-ਪੱਛਮੀ ਰਾਜ ਪੰਜਾਬ ‘ਚ ਸਿੱਖ ਹੋਮਲੈਂਡ ਬਣਾਉਣ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕਰਦੀ ਹੈ।
ਬਰਾਡਕਾਸਟਰ ਅਤੇ ਪੈਨਕੂਵਰ ਯੋਗਦਾਨੀ ਗੁਰਪ੍ਰੀਤ ਸਿੰਘ ਨਾਲ ਇੱਕ ਤਾਜ਼ਾ ਇੰਟਰਵਿਊ ਵਿੱਚ, ਨਿੱਝਰ ਨੇ ਚਿੰਤਾ ਜ਼ਾਹਰ ਕੀਤੀ ਕਿ ਸਿੱਖਾਂ ਦੀ ਵਕਾਲਤ ਕਰਨ ਕਾਰਨ ਉਹ ਭਾਰਤੀ ਏਜੰਟਾਂ ਦੇ ਹੱਥੋਂ ਮਰ ਸਕਦਾ ਹੈ।
My last interview with Hardeep Singh Nijjer in the wake of the mysterious murder of Paramjit Singh Panjwar in Pakistan. He openly expressed his apprehension about his death at the hands of Indian agents. pic.twitter.com/n48apnnen1
— gurpreet singh (@gurpreetonair) June 19, 2023
18 ਜੂਨ ਨੂੰ ਰਾਤ 8:27 ਵਜੇ , ਸਰੀ ਆਰ ਸੀ ਐਮ ਪੀ ਨੂੰ ਗੁਰੂ ਨਾਨਕ ਸਿੱਖ ਗੁਰਦੁਆਰੇ ਵਿੱਚ ਗੋਲੀਬਾਰੀ ਦੀ ਰਿਪੋਰਟ ਮਿਲੀ ਸੀ। 46 ਸਾਲਾ ਪਲੰਬਰ ਨਿੱਝਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਅਤੀਤ ਵਿੱਚ, ਉਹ ਸਿੱਖਸ ਫਾਰ ਜਸਟਿਸ ਦੀ ਕੈਨੇਡੀਅਨ ਬਾਂਹ ਨਾਲ ਸਰਗਰਮ ਰਿਹਾ ਹੈ। ਇਹ ਅਮਰੀਕਾ ਵਿੱਚ ਸਥਿਤ ਇੱਕ ਖਾਲਿਸਤਾਨ ਪੱਖੀ ਸਮੂਹ ਹੈ।
ਇਸ ਦੌਰਾਨ, ਵੈਨਕੂਵਰ ਸਨ ਦੀ ਰਿਪੋਰਟਰ ਕਿਮ ਬੋਲਨ ਨੇ ਰਿਪੋਰਟ ਦਿੱਤੀ ਕਿ ਨਿੱਝਰ ਨੇ ਆਪਣੇ ਵਕੀਲ ਨੂੰ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾਵਾਂ (CSIS) ਤੋਂ ਪ੍ਰਾਪਤ ਹੋਏ ਸੰਦੇਸ਼ ਬਾਰੇ ਦੱਸਿਆ ਸੀ। ਇਹ ਵਕੀਲ, ਸਿੱਖਸ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਹਨ। ਉਸ ਨੇ ਕਿਹਾ ਕਿ CSIS ਨੇ ਨਿੱਝਰ ਦੀ ਜਾਨ ਨੂੰ ਖਤਰੇ ਬਾਰੇ ਚੇਤਾਵਨੀ ਦਿੱਤੀ ਸੀ।
ਭਾਰਤ ਨੇ 2019 ਵਿੱਚ ਸਿੱਖਸ ਫਾਰ ਜਸਟਿਸ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਸੰਸਥਾ ਵੱਲੋਂ ਇੱਕ ਸੁਤੰਤਰ ਰਾਜ ਬਣਾਉਣ ਲਈ ਰਾਏਸ਼ੁਮਾਰੀ ਦਾ ਆਯੋਜਨ ਸ਼ੁਰੂ ਕਰਨ ਤੋਂ ਬਾਅਦ ਇਹ ਪਾਬੰਧੀ ਲਾਈ ਗਈ।
ਇਤਫ਼ਾਕ ਨਾਲ, ਭਾਰਤ ਦੇ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਨੇ 19 ਜੂਨ ਨੂੰ ਆਪਣੇ ਦੇਸ਼ ਦੀ ਖੁਫੀਆ ਏਜੰਸੀ ਦਾ ਨਵਾਂ ਮੁਖੀ ਨਿਯੁਕਤ ਕੀਤਾ। ਮੋਦੀ ਨੇ ਰਵੀ ਸਿਨਹਾ ਨੂੰ ਰਿਸਰਚ ਐਂਡ ਐਨਾਲਿਸਿਸ ਵਿੰਗ ਵਿੱਚ ਨੰਬਰ 2 ਦੀ ਸਥਿਤੀ ਤੋਂ ਤਰੱਕੀ ਦਿੱਤੀ। “ਹਾਰਡਕੋਰ ਰਾਅ ਆਪਰੇਟਿਵ” ਵਜੋਂ ਜਾਣੇ ਜਾਂਦੇ, ਸਿਨਹਾ 30 ਜੂਨ ਨੂੰ ਸਾਮੰਤ ਗੋਇਲ ਤੋਂ ਅਹੁਦਾ ਸੰਭਾਲਣਗੇ।
ਇਹ ਕਦਮ ਪ੍ਰਧਾਨ ਮੰਤਰੀ ਦੇ ਅਮਰੀਕਾ ਦੌਰੇ ਤੋਂ ਠੀਕ ਪਹਿਲਾਂ ਆਇਆ ਹੈ। 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਮੋਦੀ ਦੀ ਇਹ ਪਹਿਲੀ ਅਮਰੀਕਾ ਫੇਰੀ ਹੋਵੇਗੀ।
WSO ਨਿੱਝਰ ਦੀ ਮੌਤ ਲਈ CSIS ਦੀ ਆਲੋਚਨਾ ਕਰਦਾ ਹੈ
ਇਸ ਦੌਰਾਨ ਵਿਸ਼ਵ ਸਿੱਖ ਸੰਗਠਨ ਨੇ ਨਿੱਝਰ ਦੇ ਕਤਲ ਨੂੰ ‘ਸਿਆਸੀ ਕਤਲ’ ਕਰਾਰ ਦਿੱਤਾ। 19 ਜੂਨ ਦੇ ਇੱਕ ਬਿਆਨ ਵਿੱਚ, ਇਸ ਸੰਗਠਨ ਨੇ ਇਹ ਵੀ ਦੋਸ਼ ਲਾਇਆ ਕਿ ਇਹ ਹਾਲ ਹੀ ਦੇ ਮਹੀਨਿਆਂ ਵਿੱਚ ਹੋਰ ਖਾਲਿਸਤਾਨੀ ਕਾਰਕੁਨਾਂ ਦੀ “ਹੱਤਿਆ” ਤੋਂ ਬਾਅਦ ਇਹ ਅਗਲੀ ਸਿਆਸੀ ਹੱਤਿਆ ਹੈ।
ਉਦਾਹਰਨ ਵਜੋਂ, WSO ਨੇ ਪਿਛਲੇ ਹਫ਼ਤੇ ਯੂ.ਕੇ ਨਿਵਾਸੀ ਅਵਤਾਰ ਸਿੰਘ ਖੰਡਾ ਦੀ “ਸ਼ੱਕੀ ਹਾਲਾਤਾਂ ਵਿੱਚ” ਮੌਤ ਦਾ ਹਵਾਲਾ ਦਿੱਤਾ। ਬਿਆਨ ਵਿੱਚ ਇੱਕ ਭਾਰਤੀ ਮੀਡੀਆ ਦੇ ਦਾਅਵੇ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਸਨੂੰ ਜ਼ਹਿਰ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ, WSO ਨੇ ਮਈ ਵਿੱਚ ਲਾਹੌਰ ਵਿੱਚ ਇੱਕ ਹੋਰ ਖਾਲਿਸਤਾਨੀ ਕਾਰਕੁਨ ਪਰਮਜੀਤ ਸਿੰਘ ਪੰਜਵੜ ਨੂੰ ਗੋਲੀ ਦਾ ਨਿਸ਼ਾਨਾ ਬਣਾਏ ਜਾਣ ਵੱਲ ਧਿਆਨ ਦਿਵਾਇਆ।
WSO ਦੇ ਪ੍ਰਧਾਨ ਤੇਜਿੰਦਰ ਸਿੰਘ ਸਿੱਧੂ ਨੇ ਕਿਹਾ, “ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕੈਨੇਡਾ ਵਿੱਚ ਸਿੱਖਾਂ ਲਈ ਗੰਭੀਰ ਚਿੰਤਾਜਨਕ ਹੈ। “ਨਿੱਝਰ ਨੇ ਖੁੱਲ੍ਹੇਆਮ ਅਤੇ ਵਾਰ-ਵਾਰ ਕਿਹਾ ਕਿ ਉਸ ਨੂੰ ਭਾਰਤੀ ਖੁਫੀਆ ਏਜੰਸੀਆਂ ਦੁਆਰਾ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਇਸ ਬਾਰੇ CSIS ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਜਾਣੂ ਕਰਾਇਆ ਗਿਆ ਸੀ।
“CSIS ਨੂੰ ਜਾਣਕਾਰੀ ਸੀ ਕਿ ਨਿੱਝਰ ਨੂੰ ਮਹੀਨਿਆਂ ਤੋਂ ਆਪਣੀ ਜਾਨ ਲਈ ਇੱਕ ਖ਼ਤਰੇ ਦਾ ਸਾਹਮਣਾ ਕਰਨਾ ਪਿਆ,” ਉਸਨੇ ਅੱਗੇ ਕਿਹਾ। “ਸਚਾਈ ਇਹ ਹੈ ਕਿ ਕਿਸੇ ਅਜਿਹੇ ਵਿਅਕਤੀ ਦੀ ਜਿਸਨੂੰ ਉਹ ਜਾਣਦੇ ਸਨ ਕਿ ਨਿਸ਼ਾਨਾ ਬਣਾਇਆ ਜਾਵੇਗਾ ਨੂੰ ਸੁਰੱਖਿਆ ਪ੍ਰਦਾਨ ਕਰਨ ਵਿੱਚ ਇਹ ਸੰਸਥਾਵਾਂ ਅਸਫਲ ਰਹੀਆਂ ਤੇ ਉਸ ਦੀ ਇਸ ਤਰੀਕੇ ਨਾਲ ਹੱਤਿਆ ਹੋ ਗਈ । ਭਾਰਤ ਤੋਂ ਵਿਦੇਸ਼ੀ ਦਖਲਅੰਦਾਜ਼ੀ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਅਪਰਾਧ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।
ਪਿਛਲੀ ਜੁਲਾਈ ਵਿੱਚ, ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ ਨੇ ਨਿੱਝਰ ਬਾਰੇ ਜਾਣਕਾਰੀ ਦੇਣ ਲਈ ਇੱਕ ਮਿਲੀਅਨ ਰੁਪਏ (CDN$16,000) ਦਾ ਇਨਾਮ ਜਾਰੀ ਕੀਤਾ ਸੀ। ਐਨ ਆਈ ਏ ਨੇ ਦੋਸ਼ ਲਾਇਆ ਕਿ ਉਹ ਇੱਕ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ।
ਹਾਲਾਂਕਿ, WSO ਨੇ ਇਸ ਦਾਅਵੇ ‘ਤੇ ਸਵਾਲ ਉਠਾਏ ਹਨ।
WSO ਨੇ ਆਪਣੇ ਬਿਆਨ ਵਿੱਚ ਕਿਹਾ, “ਨਿੱਝਰ ਨੇ ਕਿਸੇ ਵੀ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸਨੂੰ ਖਾਲਿਸਤਾਨ ਦੇ ਸਮਰਥਨ ਵਿੱਚ ਵਕਾਲਤ ਕਰਨ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ।” “ਨਿੱਝਰ ਨੂੰ ਭਾਰਤ ਦੀ ‘ਕਾਲੀ ਸੂਚੀ’ ਵਿੱਚ ਰੱਖਿਆ ਗਿਆ ਸੀ ਅਤੇ ਭਾਰਤੀ ਅਧਿਕਾਰੀਆਂ ਨੇ ਉਸਦੀ ਸਰਗਰਮੀ ਦੀ ਸਜ਼ਾ ਵਜੋਂ, ਪੰਜਾਬ ਵਿੱਚ ਉਸਦੇ ਜੱਦੀ ਪਿੰਡ ਵਿੱਚਲੀ ਜ਼ਮੀਨ ਨੂੰ ਜ਼ਬਤ ਕਰ ਲਿਆ।”
An amazing moment of intersectional solidarity. Shortly after #Kamloops215 brought forward long known truths of genocidal residential schools, Mr. Nijjar invited myself and Jennifer Sherif to speak at a prayer commemorating the lives of the 215 Indigenous children. pic.twitter.com/5RJ6QaFtVK
— Annie Ohana (@ohana_annie) June 19, 2023
ਗੁਰਦਵਾਰਾ ਬਹੁਤ ਸਾਰੇ ਪ੍ਰੋਗਰਾਮਾਂ ਦੀ ਦੇਖ-ਭਾਲ ਕਰਦਾ ਹੈ
ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਸਰੀ ਅਤੇ ਡੈਲਟਾ ਵਿੱਚ ਸਿੱਖਾਂ ਦੇ ਜੀਵਨ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ। ਧਾਰਮਿਕ ਸਮਾਗਮਾਂ ਦੀ ਨਿਗਰਾਨੀ ਕਰਨ ਤੋਂ ਇਲਾਵਾ, ਇਹ ਸਮਾਜਿਕ, ਖੇਡਾਂ ਅਤੇ ਯੁਵਾ ਪ੍ਰੋਗਰਾਮ ਵੀ ਚਲਾਉਂਦਾ ਹੈ। ਇਹਨਾਂ ਵਿੱਚ ਇੱਕ ਪੰਜਾਬੀ ਸਕੂਲ, ਕੀਰਤਨ, ਅਤੇ ਗਤਕਾ (ਸਿੱਖ ਮਾਰਸ਼ਲ ਆਰਟਸ) ਸ਼ਾਮਲ ਹਨ।
ਕੈਨੇਡਾ ਰੈਵੇਨਿਊ ਏਜੰਸੀ ਕੋਲ ਦਾਇਰ ਵਿੱਤੀ ਬਿਆਨ ਅਨੁਸਾਰ, 2021 ਵਿੱਚ, ਗੁਰੂ ਨਾਨਕ ਸਿੱਖ ਗੁਰਦੁਆਰਾ ਸੋਸਾਇਟੀ ਨੇ $2.3 ਮਿਲੀਅਨ ਦੀ ਕਮਾਈ ਕੀਤੀ। ਇਸ ਵਿੱਚ ਸੰਘੀ ਅਤੇ ਸੂਬਾਈ ਸਰਕਾਰਾਂ ਤੋਂ $110,000 ਸ਼ਾਮਲ ਹਨ।
ਲਗਭਗ $1.4 ਮਿਲੀਅਨ ਚੈਰੀਟੇਬਲ ਗਤੀਵਿਧੀਆਂ ਵਿੱਚ ਗਏ।
ਸੁਸਾਇਟੀ ਨੇ 2021 ਦੇ ਅੰਤ ਵਿੱਚ $889,500 ਨਕਦ, ਬੈਂਕ ਖਾਤਿਆਂ, ਅਤੇ ਥੋੜ੍ਹੇ ਸਮੇਂ ਦੇ ਨਿਵੇਸ਼ਾਂ ਦੀ ਵੀ ਰਿਪੋਰਟ ਕੀਤੀ। ਇਸ ਤੋਂ ਇਲਾਵਾ, ਇਸ ਨੇ $16.5 ਮਿਲੀਅਨ ਦੀ ਸੰਪਤੀ ਅਤੇ $4.9 ਮਿਲੀਅਨ ਦੀਆਂ ਦੇਣਦਾਰੀਆਂ ਨੂੰ ਸੂਚੀਬੱਧ ਕੀਤਾ।