ਫਰਾਸਟੀ ਲੇਨਜ਼ ਰਾਹੀਂ, ਹਰਪ੍ਰੀਤ ਸੇਖਾ ਅਪਟਨ ਸਿੰਕਲੇਅਰ ਦੇ ਨਾਵਲ ‘ਦ ਜੰਗਲ’ ਵਰਗੀ ਕੈਨੇਡੀਅਨ ਕਹਾਣੀ ਦੱਸਦਾ ਹੈ।

Harpreet Sekha Frosty Lanes
Surrey writer Harpreet Sekha rips the lid off exploitation of Punjabi migrant truckers in Frosty Lanes.

ਮਹਾਨ ਨਾਵਲਕਾਰ ਅਜਿਹੇ ਪਾਤਰਾਂ ਵਾਲੇ ਜੀਵੰਤ ਸੰਸਾਰਾਂ ਦੀ ਕਲਪਨਾ ਕਰਦੇ ਹਨ ਜਿਹੜੇ ਪਾਠਕਾਂ ਨੂੰ ਆਪਣੇ ਅਤੇ ਆਪਣੇ ਆਲੇ ਦੁਆਲੇ ਦੇ ਹਾਲਤਾਂ ਬਾਰੇ ਸੋਚਣ, ਮਹਿਸੂਸ ਕਰਨ ਅਤੇ ਸੁਚੇਤ ਹੋਣ ਲਈ ਮਜਬੂਰ ਕਰਦੇ ਹਨ। ਸਰੀ ਦਾ ਲੇਖਕ ਹਰਪ੍ਰੀਤ ਸੇਖਾ Harpreet Sekha ਆਪਣੇ ਨਵੇਂ ਨਾਵਲ, ਫਰਾਸਟੀ ਲੇਨਜ਼  Frosty Lanes ਨਾਲ ਇਸ ਮਿਆਰ ਨੂੰ ਯਕੀਨਨ ਪੂਰਾ ਕਰਦਾ ਹੈ।

ਡਾ. ਅਕਾਲ ਅੰਮ੍ਰਿਤ ਕੌਰ ਅਤੇ ਸ਼੍ਰੀਮਤੀ ਇੰਦਰਪਾਲ ਕੌਰ ਦੁਆਰਾ ਪੰਜਾਬੀ ਨਾਵਲ ਹਨੇਰੇ ਰਾਹ ਦਾ ਅਨੁਵਾਦ, ਫਰਾਸਟੀ ਲੇਨਜ਼ ਦੇ ਰੂਪ ਵਿੱਚ ਕੈਨੇਡੀਅਨ ਟਰੱਕਿੰਗ ਇੰਡਸਟਰੀ ਵਿੱਚ ਕਿਰਤ ਦੇ ਸ਼ੋਸ਼ਣ ਦਾ ਇੱਕ ਵਿਸ਼ਾਲ ਅਤੇ ਅਕਸਰ ਪਰੇਸ਼ਾਨ ਕਰਨ ਵਾਲਾ ਦ੍ਰਿਸ਼ ਪੇਸ਼ ਕਰਦਾ ਹੈ। ਨਾਵਲ ਦੇ ਕੇਂਦਰ ਵਿੱਚ ਦੋ ਪੰਜਾਬੀ ਟਰੱਕ ਡਰਾਈਵਰ, ਗੁਰਸੀਰ ਅਤੇ ਕਰਨਵੀਰ, ਕੈਨੇਡਾ ਦੇ ਟੈਂਪਰੇਰੀ ਫ਼ੌਰਨ ਵਰਕਰ ਪ੍ਰੋਗਰਾਮ ਅਧੀਨ ਗੰਭੀਰ ਸ਼ੋਸ਼ਣ ਦਾ ਸਾਹਮਣਾ ਕਰਦੇ ਹਨ। ਗੁਰਸੀਰ ਸਰੀ ਵਿੱਚ ਰਹਿੰਦਾ ਹੈ ਅਤੇ ਕਰਨਵੀਰ ਬਰੈਂਪਟਨ ਵਿੱਚ ਰਹਿੰਦਾ ਹੈ, ਪਰ ਉਹ ਆਪਣਾ ਜ਼ਿਆਦਾਤਰ ਸਮਾਂ ਟਰਾਂਸ ਕੈਨੇਡਾ ਹਾਈਵੇਅ ਉੱਪਰ, ਅਕਸਰ ਖ਼ਤਰਨਾਕ ਸਰਦੀਆਂ ਦੀਆਂ ਹਾਲਤਾਂ ਵਿੱਚ, ਵੱਡੇ ਟਰੱਕ ਚਲਾਉਣ ਵਿੱਚ ਬਿਤਾਉਂਦੇ ਹਨ।

ਉਹ ਕੈਨੇਡਾ ਵਿੱਚ ਪੱਕੇ ਵਸਨੀਕ (ਪੀ ਆਰ) ਬਣਨ ਅਤੇ ਆਪਣੀਆਂ ਔਰਤਾਂ, ਜਿਨ੍ਹਾਂ ਨੂੰ ਉਹ ਪਿਆਰ ਕਰਦੇ ਹਨ, ਨਾਲ ਖ਼ੁਸ਼ਹਾਲ ਜੀਵਨ ਜਿਊਣ ਲਈ ਤਰਸਦੇ ਹਨ। ਭਾਵੇਂ ਉਹ ਕਿੰਨੀ ਵੀ ਸਖ਼ਤ ਮਿਹਨਤ ਕਰਨ, ਫਿਰ ਵੀ ਸਿਟੀਜ਼ਨਸ਼ਿਪ ਲੈਣ ਦੇ ਰਸਤੇ ਅਧੂਰੇ ਹੀ ਰਹਿੰਦੇ ਹਨ।

ਕੈਨੇਡਾ ਵਿੱਚ, ਕੰਮ-ਮਾਲਕਾਂ ਲਈ ਲੋਕਾਂ ਨੂੰ ਨੌਕਰੀ ਲਈ ਫ਼ੀਸ ਦੇਣ ਲਈ ਮਜਬੂਰ ਕਰਨਾ ਗੈਰ-ਕਾਨੂੰਨੀ ਹੈ। ਪਰ ਫਰਾਸਟੀ ਲੇਨਜ਼ ਵਿੱਚ, ਟਰੱਕਿੰਗ ਕੰਪਨੀ ਦੇ ਮਾਲਕ ਰੁਜ਼ਗਾਰ ਦੀ ਭਾਲ ਕਰਨ ਵਾਲੇ ਪੰਜਾਬੀ ਡਰਾਈਵਰਾਂ ਤੋਂ ਬਹੁਤ ਜ਼ਿਆਦਾ ਰਕਮ ਦੀ ਮੰਗ ਕਰਦੇ ਹਨ। ਇਸ ਤਰ੍ਹਾਂ ਲੇਬਰ ਮਾਰਕੀਟ ਇਮਪੈਕਟ ਅਸੈੱਸਮੈਂਟ(ਐੱਲ ਐੱਮ ਆਈ ਏ) ਦਸਤਾਵੇਜ਼ ਦੇ ਤਹਿਤ ਨੌਕਰੀ ‘ਤੇ ਰੱਖੇ ਜਾਣ ਦੇ ਬਦਲੇ ਵਿੱਚ ਕੀਤਾ ਜਾਂਦਾ ਹੈ।

ਇੱਕ ਕੰਮ-ਮਾਲਕ ਸਿਰਫ਼ ਇਹ ਦਿਖਾਉਣ ਤੋਂ ਬਾਅਦ ਹੀ ਫੈਡਰਲ ਸਰਕਾਰ ਤੋਂ ਐੱਲ ਐੱਮ ਆਈ ਏ ਪ੍ਰਾਪਤ ਕਰ ਸਕਦਾ ਹੈ ਕਿ ਕੋਈ ਕੈਨੇਡੀਅਨ ਵਰਕਰ ਜਾਂ ਸਥਾਈ ਨਿਵਾਸੀ ਨੌਕਰੀ ਲਈ ਉਪਲਬਧ ਨਹੀਂ ਹੈ। ਇਸ ਤਰ੍ਹਾਂ ਵਿਦੇਸ਼ੀ ਵਰਕਰ ਵਰਕ ਪਰਮਿਟ ਲੈਣ ਲਈ ਸ਼ਰਤਾਂ ਪੂਰੀਆਂ ਕਰਨ ਦੇ ਯੋਗ ਹੋ ਜਾਂਦਾ ਹੈ।

ਫਰਾਸਟੀ ਲੇਨਜ਼ ਐੱਲ ਐੱਮ ਆਈ ਏ ਦੀਆਂ ਚੋਰ ਮੋਰੀਆਂ ਦਾ ਪਰਦਾਫਾਸ਼ ਕਰਦਾ ਹੈ

ਫਰਾਸਟੀ ਲੇਨਜ਼ ਵਿੱਚ, ਸਰੀ ਵਿੱਚ ਇੱਕ ਟਰੱਕਿੰਗ ਕੰਪਨੀ ਦਾ ਮਾਲਕ, ਸ਼ਮਿੰਦਰ, ਗੁਰਸੀਰ ਨੂੰ  ਐੱਲ ਐੱਮ ਆਈ ਏ ਦੇ ਤਹਿਤ ਨੌਕਰੀ ਵੇਚ ਕੇ ਦੋ ਮਹੀਨੇ ਬਾਦ ਉਸ ਦੀ ਤਨਖ਼ਾਹ ਦਾ ਹਿਸਾਬ ਕਰਦਿਆਂ ਇਮੀਗਰੇਸ਼ਨ ਕਨਸਲਟੈਂਟ ਦੀ ਫ਼ੀਸ ਦੇ 4,000 ਡਾਲਰ ਕੱਟ ਲੈਂਦਾ ਹੈ। ਇਹ ਐੱਲ ਐੱਮ ਆਈ ਏ ਦੀ ਕੀਮਤ ਤੋਂ ਇਲਾਵਾ ਹੈ ਜਿਹੜੀ ਗੁਰਸੀਰ ਆਪਣੀ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਅਦਾ ਕਰ ਚੁੱਕਾ ਸੀ। ਗੁਰਸੀਰ ਲਈ ਕੋਈ ਉਪਾਅ ਨਹੀਂ ਹੈ ਜਦੋਂ ਤੱਕ ਉਹ ਪੀ ਆਰ ਨਹੀਂ ਹੋ ਜਾਂਦਾ।

ਸ਼ਮਿੰਦਰ, ਗੁਰਸੀਰ ਨੂੰ ਮਾਂਟਰੀਅਲ ਤੱਕ ਟਰੱਕ ਚਲਾਉਣ ਲਈ ਪੈਸੇ ਦੇਣ ਤੋਂ ਵੀ ਇਨਕਾਰ ਕਰਦਾ ਹੈ, ਇਹ ਦਾਅਵਾ ਕਰਦਾ ਹੈ ਕਿ ਇਹ ਉਸ ਦੀ ਸਿਖਲਾਈ ਦਾ ਹਿੱਸਾ ਸੀ। ਇਸ ਤੋਂ ਇਲਾਵਾ, ਗੁਰਸੀਰ ਨੂੰ ਟ੍ਰੇਲਰ ‘ਤੇ ਕਥਿਤ ਤੌਰ ‘ਤੇ ਟੁੱਟ-ਭੱਜ ਲਈ 1,000 ਡਾਲਰ ਹੋਰ ਕਟਾਉਣੇ ਪੈਂਦੇ ਹਨ। ਫਿਰ ਵੀ ਗੁਰਸੀਰ ਨੂੰ ਆਪਣੀ ਪੂਰੀ ਆਮਦਨ ‘ਤੇ ਟੈਕਸ ਦੇਣਾ ਪਵੇਗਾ, ਜਿਵੇਂ ਕਿ ਇਹ ਕਟੌਤੀਆਂ ਕਦੇ ਹੋਈਆਂ ਹੀ ਨਹੀਂ।

ਕਰਨਵੀਰ ਪਹਿਲਾਂ ਸਪੇਨ ਵਿੱਚ ਟਰੱਕ ਚਲਾਉਂਦਾ ਸੀ। ਉਸ ਦੇਸ਼ ਵਿੱਚ ਉਸ ਨੇ ਜੋ ਅਨੁਭਵ ਕੀਤਾ ਉਹ ਕੈਨੇਡਾ ਵਿੱਚ ਉਸ ਦੇ ਸ਼ੋਸ਼ਣ ਨਾਲ ਤੁਲਨਾਯੋਗ ਨਹੀਂ ਹੈ। ਇੱਕ ਮੌਕੇ ‘ਤੇ, ਕਰਨਵੀਰ ਦਾ ਧੋਖੇਬਾਜ਼ ਇਮੀਗ੍ਰੇਸ਼ਨ ਸਲਾਹਕਾਰ, ਚਿੱਟੀ, ਉਸ ਨੂੰ ਕਹਿੰਦਾ ਹੈ ਕਿ ਉਸ ਨੂੰ ਐੱਲ ਐੱਮ ਆਈ ਏ ਅਧੀਨ ਨੌਕਰੀ ‘ਤੇ ਰੱਖਣ ਲਈ 20,000 ਡਾਲਰ ਦਾ ਭੁਗਤਾਨ ਕਰਨਾ ਪਵੇਗਾ।

ਚਿੱਟੀ ਕਹਿੰਦਾ ਹੈ,  “ਤੂੰ ਪੀ ਆਰ ਹੋਣਾ ਚਾਹੁੰਦਾ ਹੈਂ ਨਾ? ਇਸ ਨੂੰ ਆਪਣੀ ਪੀ ਆਰ ਹੋਣ ਦੀ ਫ਼ੀਸ ਵਜੋਂ ਹੀ ਸਮਝ।”

ਸੇਖਾ ਅੱਗੇ ਦਰਸਾਉਂਦਾ ਹੈ ਕਿ ਇਸ ਸ਼ੋਸ਼ਣ ਦੀ ਡਰਾਈਵਰਾਂ ਨੂੰ ਕਿੰਨੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ।

ਇਸ ਦੌਰਾਨ, ਗੁਰਸੀਰ ਦੀ ਪਤਨੀ ਨੂੰ ਪਤਾ ਲੱਗਦਾ ਹੈ ਕਿ ਕੈਨੇਡਾ ਵਿੱਚ ਕਾਮਿਆਂ ਨੂੰ ਕੰਮ-ਮਾਲਕਾਂ ਦੁਆਰਾ ਨੌਕਰੀ ਲਈ ਦਿੱਤੇ ਜਾਂਦੇ ਇਸ਼ਤਿਹਾਰਾਂ ਦੁਆਰਾ ਕਿਵੇਂ ਧੋਖਾ ਦਿੱਤਾ ਜਾਂਦਾ ਹੈ ਜਿਹੜੇ ਸਿਰਫ਼ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਦੇਸ਼ ਵਿੱਚ ਇਸ ਨੌਕਰੀ ਲਈ ਕੋਈ ਕੰਮ ਕਰਨ ਵਾਲਾ ਉਪਲਬਧ ਨਹੀਂ ਹੈ। ਇਹ ਨਕਲੀ ਇਸ਼ਤਿਹਾਰ, ਜੋ ਕਿ ਐੱਲ ਐੱਮ ਆਈ ਏ ਨੂੰ ਮਨਜ਼ੂਰੀ ਦਿਵਾਉਣ ਲਈ ਤਿਆਰ ਕੀਤੇ ਜਾਂਦੇ ਹਨ, ਵਾਜਬ ਤਨਖ਼ਾਹ ਦੀ ਪੇਸ਼ਕਸ਼ ਕਰਦੇ ਹਨ, ਪਰ ਇਹ ਅਸਲ ਵਿੱਚ ਕਪਟ ਹੁੰਦੇ ਹਨ। ਇਸ਼ਤਿਹਾਰ ਦੇ ਅਖ਼ਬਾਰ ਜਾਂ ਔਨਲਾਈਨ ਜਾਣ ਤੋਂ ਪਹਿਲਾਂ ਹੀ ਕੰਮ-ਮਾਲਕ ਦੀ ਕਿਸੇ ਵਿਦੇਸ਼ੀ ਵਰਕਰ ਨੂੰ ਘੱਟ ਤਨਖ਼ਾਹ ‘ਤੇ ਨੌਕਰੀ ‘ਤੇ ਰੱਖਣ ਦੀ ਯੋਜਨਾ ਬਣੀ ਹੁੰਦੀ ਹੈ।

ਫਰਾਸਟੀ ਲੇਨਜ਼ ਅਪਟਨ ਸਿੰਕਲੇਅਰ ਦੇ 20ਵੀਂ ਸਦੀ ਦੇ ਸ਼ੁਰੂਆਤ ‘ਚ ਆਏ ਹੈਰਾਨ ਕਰਨ ਵਾਲੇ ਨਾਵਲ, ਦ ਜੰਗਲ  The Jungle ਦੀ ਯਾਦ ਦਿਵਾਉਂਦਾ ਹੈ, ਜਿਸ ਨੇ ਮੀਟ-ਪੈਕਿੰਗ ਇੰਡਸਟਰੀ ਵਿੱਚ ਪ੍ਰਵਾਸੀ ਮਜ਼ਦੂਰਾਂ ਨਾਲ ਵੱਡੇ ਪੱਧਰ ‘ਤੇ ਹੁੰਦੇ ਦੁਰਵਿਹਾਰ ਨੂੰ ਖੁੱਲ੍ਹ ਕੇ ਪੇਸ਼ ਕੀਤਾ ਸੀ। ਸਿੰਕਲੇਅਰ ਵਾਂਗ, ਸੇਖਾ ਨੇ ਸਪਸ਼ਟ ਤੌਰ ‘ਤੇ ਵਿਆਪਕ ਖੋਜ ਕੀਤੀ ਹੈ ਅਤੇ ਉਹ ਆਪਣੇ ਪਾਤਰਾਂ ਦੇ ਰੋਜ਼ਾਨਾ ਜੀਵਨ ਦੇ ਦਰਦ ਨੂੰ ਪ੍ਰਗਟ ਕਰ ਸਕਿਆ ਹੈ।

ਅਸਲ ਵਿੱਚ, ਫਰਾਸਟੀ ਲੇਨਜ਼ ਐੱਲ ਐੱਮ ਆਈ ਏ ਦੇ ਇਕਰਾਰਨਾਮਿਆਂ ਨੂੰ ਨਿਯਮਤ ਕਰਨ ਦੇ ਤਰੀਕਿਆਂ ਦੀ ਜਨਤਕ ਜਾਂਚ ਕਰਵਾਉਣ ਜੋਗੇ ਵੇਰਵੇ ਪ੍ਰਦਾਨ ਕਰਦਾ ਹੈ। 

ਸੇਖਾ ਪ੍ਰਵਾਸੀਆਂ ਲਈ ਹਮਦਰਦੀ ਨਾਲ ਭਰੀਆਂ ਕਹਾਣੀਆਂ ਸੁਣਾਉਂਦਾ ਹੈ

ਪੰਜਾਬ ਤੋਂ ਪ੍ਰਵਾਸ ਕਰ ਕੇ ਆਇਆ ਸੇਖਾ, ਪਹਿਲਾਂ ਹੀ  ਕਹਾਣੀਆਂ ਦੀਆਂ ਚਾਰ ਕਿਤਾਬਾਂ, ਨਾਵਲ “ਹਨੇਰੇ ਰਾਹ”, ਅਤੇ ਪੰਜਾਬੀ ਵਿੱਚ ਵਾਰਤਕ ਦੀ ਕਿਤਾਬ “ਟੈਕਸੀਨਾਮਾ” ਲਿਖ ਚੁੱਕਾ ਹੈ। ਉਹ ਅਕਸਰ ਪੰਜਾਬੀ ਪ੍ਰਵਾਸੀਆਂ ਦੀਆਂ ਚੁਨੌਤੀਆਂ ਦੀ ਗੰਭੀਰਤਾ ਨੂੰ ਦਰਸਾਉਂਦਾ ਹੋਇਆ ਉਨ੍ਹਾਂ ਬਾਰੇ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਦਾ ਹੈ।

ਇੱਕ ਉਦਾਹਰਨ ਉਸ ਦੀ ਕਹਾਣੀ “ਵੀਡਜ਼” ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਇੱਕ ਪੰਜਾਬੀ ਬ੍ਰਾਡਕਾਸਟਰ ਨੂੰ ਆਪਣੀ ਨੌਕਰੀ ਕਾਇਮ ਰੱਖਣ ਲਈ ਆਪਣੇ ਸਿਧਾਂਤਾਂ ਨਾਲ ਸਮਝੌਤਾ ਕਰਨਾ ਪਿਆ। ਇਹ ਕਹਾਣੀ ਦਰਸਾਉਂਦੀ ਹੈ ਕਿ ਕਿਵੇਂ ਪੰਜਾਬੀ ਦੇ ਕੁਝ ਮੀਡੀਆ ਆਊਟਲੈੱਟ ਇਮੀਗ੍ਰੇਸ਼ਨ ਇੰਡਸਟਰੀ ਨਾਲ ਹੱਥ ਮਿਲਾ ਕੇ ਕੰਮ ਕਰਦੇ ਹਨ ਜਿਹੜੀ ਨਵੇਂ ਆਉਣ ਵਾਲਿਆਂ ਤੋਂ ਪੂਰਾ ਫ਼ਾਇਦਾ ਉਠਾਉਂਦੀ ਹੈ।

ਸੇਖਾ ਦਾ ਸੱਤ ਕਹਾਣੀਆਂ ਦਾ ਪ੍ਰਭਾਵਸ਼ਾਲੀ ਸੰਗ੍ਰਹਿ, ਪ੍ਰਿਜ਼ਮ Prism, 2018 ਦੇ ਪੰਜਾਬੀ ਸਾਹਿਤ ਲਈ ਢਾਹਾਂ ਪੁਰਸਕਾਰ Dhahan Prize for Punjabi Literature ਲਈ ਫਾਈਨਲਿਸਟ ਸੀ। ਇਹ ਉਸ ਦੀਆਂ ਤਿੰਨ ਕਿਤਾਬਾਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਗਿਆ ਹੈ। ਦੂਜੀ ਨੂੰ ਅੰਗਰੇਜ਼ੀ ਵਿੱਚ ਜਰਨਲ ਆਫ਼ ਏ ਟੈਕਸੀ ਡਰਾਈਵਰ ਕਿਹਾ ਜਾਂਦਾ ਹੈ, ਅਤੇ ਇਹ ਗ੍ਰੇਟਰ ਵੈਨਕੂਵਰ ਦੀ ਟੈਕਸੀ ਇੰਡਸਟਰੀ ਬਾਰੇ ਹੈ। 

ਫਰਾਸਟੀ ਲੇਨਜ਼ ਦੇ ਨਾਲ, ਸੇਖਾ ਇਨ੍ਹਾਂ ਹੀ ਲੀਹਾਂ ‘ਤੇ ਚੱਲਦਾ ਹੋਇਆ, ਇਸ ਗੱਲ ‘ਤੇ ਰੌਸ਼ਨੀ ਪਾਉਂਦਾ ਹੈ ਕਿ ਨੇਕਦਿਲ ਪ੍ਰਵਾਸੀ ਪੰਜਾਬੀ ਟਰੱਕ ਡਰਾਈਵਰ ਆਪਣੇ ਕੰਮ-ਮਾਲਕਾਂ ਦੇ ਹੱਥੋਂ ਇੰਨੀਆਂ ਮੁਸ਼ਕਲਾਂ ਕਿਵੇਂ ਅਤੇ ਕਿਉਂ ਝੱਲਦੇ ਹਨ।

2023 ਵਿੱਚ, ਗ਼ੁਲਾਮੀ ਦੇ ਸਮਕਾਲੀ ਰੂਪਾਂ ਬਾਰੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰਿਪੋਰਟਰ, ਟੋਮੋਆ ਓਕਾਬਾਟਾ Tomoya Okabata, ਨੇ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਨਾਲ ਜਿਹੜਾ ਕੁਝ ਕੀਤਾ ਜਾ ਰਿਹਾ ਹੈ, ਇਸ ਨੂੰ ਨੰਗਾ ਕੀਤਾ। ਯੂ ਕੇ ਦੇ ਯੌਰਕ ਲਾਅ ਸਕੂਲ ਵਿੱਚ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੇ ਪ੍ਰੋਫੈਸਰ, ਓਬਾਟਾ ਨੇ ਸਿੱਟਾ ਕੱਢਿਆ ਕਿ ਕੈਨੇਡਾ ਦਾ ਪ੍ਰੋਗਰਾਮ “ਸਮਕਾਲੀ ਗ਼ੁਲਾਮੀ ਦੇ ਰੂਪਾਂ ਲਈ ਇੱਕ ਉਪਜਾਊ ਜ਼ਮੀਨ ਵਜੋਂ ਕੰਮ ਕਰਦਾ ਹੈ” “serves as a breeding ground for contemporary forms of slavery”। ਇਹ ਇਸ ਲਈ ਹੈ ਕਿਉਂਕਿ ਇਹ “ਸ਼ਕਤੀ ਦੀਆਂ ਅਸਮਾਨਤਾਵਾਂ ਨੂੰ ਪੱਕਿਆਂ ਕਰਦਾ ਹੈ ਜਿਹੜੀਆਂ ਕੰਮ-ਮਾਲਕਾਂ ਦੇ ਪੱਖ ਵਿੱਚ ਹਨ ਅਤੇ ਕਾਮਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੀ ਵਰਤੋਂ ਕਰਨ ਤੋਂ ਰੋਕਦੀਆਂ ਹਨ”।

ਇਸ ਸਾਲ, ਐਮਨੈਸਟੀ ਇੰਟਰਨੈਸ਼ਨਲ ਨੇ ਆਪਣੀ ਖ਼ੁਦ ਦੀ ਘਿਣਾਉਣੀ ਰਿਪੋਰਟ own damning report ਜਾਰੀ ਕੀਤੀ, ਜਿਸ ਦਾ ਕੁਝ ਹਿੱਸਾ 14 ਦੇਸ਼ਾਂ ਦੇ 44 ਪ੍ਰਵਾਸੀ ਕਾਮਿਆਂ ਦੇ ਡੂੰਘਾਈ ਨਾਲ ਇੰਟਰਵਿਊਆਂ ‘ਤੇ ਅਧਾਰਿਤ ਸੀ।

ਕੈਨੇਡਾ ਵਿੱਚ ਵਧਦੀ ਬੇਰੁਜ਼ਗਾਰੀ ਦੇ ਜਵਾਬ ਵਿੱਚ, ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਕੰਜ਼ਰਵੇਟਿਵ ਨੇਤਾ ਪੀਅਰੇ ਪੋਇਲੀਵਰ ਨੇ ਟੈਂਪਰੇਰੀ ਫ਼ੌਰਨ ਵਰਕਰ ਪ੍ਰੋਗਰਾਮ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਹੈ। ਪਰ ਇਸ ਨੂੰ ਦੇਖਣ ਦਾ ਇੱਕ ਹੋਰ ਤਰੀਕਾ ਹੈ ਅਸਥਾਈ ਵਿਦੇਸ਼ੀ ਕਾਮਿਆਂ ਦੇ ਦ੍ਰਿਸ਼ਟੀਕੋਣ ਤੋਂ ਦੇਖਣਾ- ਅਤੇ ਫਰਾਸਟੀ ਲੇਨਜ਼ ਇਸ ਨੂੰ ਬਹੁਤ ਸਪਸ਼ਟ ਅਤੇ ਸ਼ਕਤੀਸ਼ਾਲੀ ਢੰਗ ਨਾਲ ਦਰਸਾਉਂਦਾ ਹੈ।

ਇੱਕ ਵਧੇਰੇ ਹਮਦਰਦੀ ਭਰਿਆ ਹੁੰਗਾਰਾ ਇਹ ਹੋਵੇਗਾ ਕਿ ਵੱਡੀ ਪੱਧਰ ‘ਤੇ ਦੁਰਵਰਤੋਂ ਨੂੰ ਰੋਕਣ ਅਤੇ ਸ਼ਕਤੀ ਦੀਆਂ ਅਸਮਾਨਤਾਵਾਂ ਨੂੰ ਖ਼ਤਮ ਕਰਨ ਲਈ ਇੱਕ ਢੁਕਵਾਂ ਰੈਗੂਲੇਟਰੀ ਢਾਂਚਾ ਸਥਾਪਤ ਕੀਤਾ ਜਾਵੇ। ਇਹ ਅਸਲ ਜੀਵਨ ਦੇ ਗੁਰਸੀਰਾਂ ਅਤੇ ਕਰਨਵੀਰਾਂ ਨੂੰ ਆਪਣੇ ਸੁਪਨਿਆਂ ਨੂੰ ਪ੍ਰਾਪਤ ਕਰਨ ਅਤੇ ਇੱਕ ਮਜ਼ਬੂਤ, ਵਧੇਰੇ ਜੀਵੰਤ ਅਤੇ ਬਰਾਬਰੀ ਵਾਲਾ ਕੈਨੇਡਾ ਬਣਾਉਣ ਦਾ ਮੌਕਾ ਪ੍ਰਦਾਨ ਕਰੇਗਾ।

ਮੂਲ ਲੇਖ ਪੜ੍ਹੋ >> ਇਸ ਲਿੰਕ ‘ਤੇ ਕਲਿੱਕ ਕਰੋ

ਹੁਣ ਕਾਰਵਾਈ ਕਰੋ

 ਪੈਨਕੂਵਰ ਰਚਨਾਤਮਕਤਾ ਨੂੰ ਵਧਾਉਣ ਵਿਚ ਯੋਗਦਾਨ ਪਾਉਂਦਾ ਹੈ ਅਤੇ ਇੱਕ ਰਲੇ-ਮਿਲੇ ਸਮਾਜ ਨੂੰ ਉਤਸ਼ਾਹਿਤ ਕਰਦਾ ਹੈ। ਵਭਿੰਨ ਕਲਾਕਾਰਾਂ ‘ਤੇ ਸਪੌਟਲਾਈਟ ਚਮਕਾਉਣ ਦੇ ਸਾਡੇ ਮਿਸ਼ਨ ਦਾ ਸਮਰਥਨ ਕਰਨ ਲਈ ਤੁਸੀਂ ਯੋਗਦਾਨ ਪਾ ਸਕਦੇ ਹੋ। ਕੈਨੇਡਾ ਵਿਚਲੇ ਦਾਨੀ ਟੈਕਸ ਰਸੀਦ ਲਈ ਯੋਗ ਹੁੰਦੇ ਹਨ।

ਇਸ ਲੇਖ ਨੂੰ ਸਾਂਝਾ ਕਰੋ

ਚੋਣਵੇਂ ਪੰਜਾਬੀ ਅਨੁਵਾਦਿਤ ਲੇਖ

Gurpreet Sian

ਬਰਾਡਕਾਸਟਰ ਗੁਰਪ੍ਰੀਤ ਸਿਆਨ ‘ਹਾਕੀ ਨਾਈਟ ਇਨ ਕੈਨੇਡਾ’ ਦੇ ਪੰਜਾਬੀ ਪ੍ਰਸਾਰਣ ਵਿੱਚ ਆਪਣੀ ਸ਼ਮੂਲੀਅਤ ਦਾ ਸਿਹਰਾ ਢੋਲ ਅਤੇ ਭੰਗੜੇ ਨੂੰ ਦਿੰਦਾ ਹੈ

ਪਹਿਲੀ ਨਜ਼ਰੇ, ਰਾਸ਼ਟਰੀ ਪੱਧਰ ‘ਤੇ ਟੈਲੀਵਿਜ਼ਨ ਦੇ ਹਾਕੀ ਟਿੱਪਣੀਕਾਰ ਵਜੋਂ ਉਸਦਾ ਭੰਗੜੇ ਨਾਲ ਕੁਝ ਵੀ ਸਾਂਝਾ ਨਹੀਂ ਲਗਦਾ।ਪਰ ਗੁਰਪ੍ਰੀਤ ਸਿਆਨ ਲਈ, ਸਾਊਥ ਏਸ਼ੀਅਨ ਆਰਟਸ ਵਿੱਚ ਉਸਦੀ ਚੜ੍ਹਦੀ ਉਮਰੇ ਸ਼ਮੂਲੀਅਤ ਅਤੇ ਕੈਨੇਡਾ ਵਿੱਚ ਓਮਨੀ ਟੀਵੀ ‘ਤੇ ਹਾਕੀ ਨਾਈਟ ਇਨ ਕੈਨੇਡਾ ਦੇ ਪੰਜਾਬੀ ਪ੍ਰਸਾਰਣ ਲਈ ਉਸਦੀ ਨੌਕਰੀ ਵਿਚਕਾਰ ਇੱਕ ਸਬੰਧ ਮੌਜੂਦ ਹੈ।

ਪੜ੍ਹਨਾ ਜਾਰੀ ਰੱਖੋ »
Nike Sharma by Joshua Berson

ਬੀ ਸੀ ਦੀ ਅਟਾਰਨੀ ਜਨਰਲ ਨੇ ਨਿਆਂ ਦੀ ਯਾਤਰਾ ਬਿਨ੍ਹਾਂ ਕਿਸੇ ਨਸਲੀ ਜਾਂ ਲਿੰਗਕ ਭੇਦ ਭਾਵ ਦੇ ਉਲੀਕੀ

ਨਿੱਕੀ ਸ਼ਰਮਾ ਜਾਣਦੀ ਹੈ ਕਿ ਉਸ ਨੂੰ ਆਪਣੇ ਮਾਤਾ-ਪਿਤਾ ਦੀਆਂ ਕੁਰਬਾਨੀਆਂ ਤੋਂ ਬਹੁਤ ਫਾਇਦਾ ਹੋਇਆ ਹੈ। ਰੋਜ਼ ਅਤੇ ਪਾਲਸ਼ਰਮਾ ਨੇ 1970 ਦੇ ਦਹਾਕੇ ਵਿੱਚ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਤੋਂ ਬੀ ਸੀ ਦੀ ਐਲਕ ਵੈਲੀ ਵਿਚ ਨਵੇਂ ਜੀਵਨ ਦੀ ਸ਼ੁਰੂਆਤ ਲਈ ਪਰਵਾਸ ਧਾਰਿਆ । ਸ਼ਰਮਾ ਦੀ ਮੰਮੀ ਨੇ ਸਪਾਰਵੁੱਡ ਦੇ ਛੋਟੇ ਕਸਬੇ ਵਿੱਚ ਚਾਰ ਧੀਆਂ ਨੂੰ ਪਾਲਿਆ;

ਪੜ੍ਹਨਾ ਜਾਰੀ ਰੱਖੋ »
Rahat Saini by Raunaq Saini.

ਅਨਐਕਸਪਿਕਟਿੰਗ Unexpecting ਨਾਂ ਦੇ ਡਰਾਮੇ ਦੀ ਅਦਾਕਾਰ ਰਾਹਤ ਸੈਣੀ ਦੂਜਿਆਂ ਦੀ ਸਹੂਲਤ ਲਈ ਮਾਣ ਨਾਲ ਦੱਸਦੀ ਹੈ ਕਿ ਉਹ ਇੱਕ ਬਾਇਸੈਕਸੂਅਲ ਪੰਜਾਬੀ ਕੁੜੀ ਹੈ

ਅਭਿਨੇਤਾ, ਕਾਮੇਡੀਅਨ, ਅਤੇ ਕਹਾਣੀਕਾਰ ਰਾਹਤ ਸੈਣੀ ਦਾ ਕਹਿਣਾ ਹੈ ਕਿ ਉਸਦੀ ਜ਼ਿੰਦਗੀ ਦੇ ਉਦੇਸ਼ਾਂ ਵਿਚੋਂ ਇਕ ਧਰਤੀ ‘ਤੇ ਆਪਣੀ ਬਣਦੀ ਥਾਂ ਲੈਣੀ ਹੈ। ਉਹ ਚਾਹੁੰਦੀ ਹੈ ਕਿ ਉਸ ਨੂੰ ਦੇਖਿਆ ਤੇ ਸੁਣਿਆ ਜਾਵੇ।“ਕਿਉਂਕਿ ਰੱਬ ਜਾਣਦਾ ਹੈ,  ਭੂਰੀ ਚਮੜੀ ਵਾਲੀਆਂ ਹੋਰ ਔਰਤਾਂ ਨੂੰ ਇਹ ਦੇਖਣ ਦੀ ਲੋੜ ਹੈ,” ਸੈਣੀ ਨੇ ਜ਼ੂਮ ਉੱਤੇ ਪੈਨਕੂਵਰ ਨੂੰ ਦੱਸਿਆ। “ਅਤੇ ਉਹਨਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਉਹ ਵੀ ਅਜਿਹਾ ਕਰ ਸਕਦੀਆਂ ਹਨ।”

ਪੜ੍ਹਨਾ ਜਾਰੀ ਰੱਖੋ »

The Society of We Are Canadians Too created Pancouver to foster greater appreciation for underrepresented artistic communities. A rising tide of understanding lifts all of us.

We would like to acknowledge that we are gathered on the traditional and unceded territories of the Coast Salish peoples of the xʷməθkwəy̓əm (Musqueam Indian Band), Skwxwú7mesh (Squamish Nation), and Səl̓ílwətaɬ (Tsleil-Waututh Nation). With this acknowledgement, we thank the Indigenous peoples who still live on and care for this land.

This project is funded in part by the Government of Canada.

The Society of We Are Canadians Too created Pancouver to foster greater appreciation for underrepresented artistic communities. A rising tide of understanding lifts all of us.

We would like to acknowledge that we are gathered on the traditional and unceded territories of the Coast Salish peoples of the xʷməθkwəy̓əm (Musqueam), Skwxwú7mesh (Squamish), and Səl̓ílwətaɬ (Tsleil-Waututh) Nations. With this acknowledgement, we thank the Indigenous peoples who still live on and care for this land.

Enjoying Pancouver?

Independent arts journalism needs readers like you!

If you value stories like this, please consider supporting Pancouver.